ਪੰਜਾਬ ਓਪਨ ਸਕੂਲ ਦਸਵੀਂ ਦੇ ਵਿਦਿਆਰਥੀ ਨਾਲ ਸਿੱਖਿਆ ਬੋਰਡ ਕਰ ਰਿਹੈ ਵਿਤਕਰਾ

ਨਿਊਜ਼ ਪੰਜਾਬ
 ਇਸ ਵਾਰ ਓਪਨ ਸਕੂਲ ਪ੍ਰਣਾਲੀ ਦੇ ਦਾਖਲੇ ਹੋ ਸਕਦੇ ਹਨ ਪ੍ਰਭਾਵਿਤ
ਲੁਧਿਆਣਾ, 25 ਜੁਲਾਈ (ਗੁਰਜੀਤ ਕੌਰ ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਓਪਨ ਸਕੂਲ ਸਿੱਖਿਆ ਪ੍ਰਣਾਲੀ ਦੇ ਵਿਦਿਆਰਥੀਆਂ ਨਾਲ ਵਿਤਕਰੇ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿਉਕਿ ਸਿੱਖਿਆ ਬੋਰਡ ਵੱਲੋਂ ਤਕਰੀਬਨ 2 ਮਹੀਨੇ ਪਹਿਲਾ ਦਸਵੀਂ ਦੇ ਰੈਗੂਲਰ ਵਿਦਿਆਰਥੀਆਂ ਦਾ ਨਤੀਜਾ ਐਲਾਨਿਆਂ ਜਾ ਚੁੱਕਾ ਹੈ। ਰੈਗੂਲਰ ਵਿਦਿਆਰਥੀ ਅਗਲੀਆਂ ਜਮਾਤਾਂ ਵਿਚ ਦਾਖਲੇ ਵੀ ਲੈ ਚੁਕੇ ਹਨ, ਜਦਕਿ ਓਪਨ ਸਕੂਲ ਦੇ ਵਿਦਿਆਰਥੀ ਹਜੇ ਆਪਣਾ ਨਤੀਜਾ ਹੀ ਉਡੀਕ ਰਹੇ ਹਨ। ਕੁੱਝ ਸਕੂਲ ਮੁੱਖੀਆਂ ਨੇ ਦੱਸਿਆ ਕਿ ਓਪਨ ਬੋਰਡ ਦਾ ਨਤੀਜਾ ਨਾ ਐਲਾਨੇ ਜਾਣ ਨਾਲ ਇਸ ਸੈਸ਼ਨ ਦੌਰਾਨ ਨਵੇਂ ਵਿਦਿਆਰਥੀਆਂ ਦੇ ਦਾਖਲੇ ਪ੍ਰਭਾਵਿਤ ਹੋ ਸਕਦੇ ਹਨ। ਕੁੱਝ ਸਾਲ ਪਹਿਲਾ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਦਿੱਲੀ ਦੀ ਤਰਜ ਉਪਰ ਸ਼ੂਰੂ ਕੀਤੀ ਗਈ ਓਪਨ ਸਿੱਖਿਆ ਪ੍ਰਣਾਲੀ ਦਾ ਉਦੇਸ਼ ਭਾਵੇ ਕਿਸੇ ਕਾਰਨ ਪੜਾਈ ਛੱੱੱੱਡ ਚੁੱਕੇ ਜਾਂ ਪੜਾਈ ਤੋਂ ਵਾਂਝੇ ਰਹਿ ਚੁੱਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਦੇ ਕੇ ਸਾਰਥਕਤਾ ਦਰ ਵਿਚ ਵਾਧਾ ਕਰਨਾ ਸੀ, ਜਿਸ ਅਧੀਨ ਵਿਦਿਆਰਥੀ ਕਿਸੇ ਇਕ ਵਿਸ਼ੇ ਨੂੰ ਜੋ ਉਸ ਨੂੰ ਔਖਾ ਲਗਾਦਾ ਹੈ ਛੱਡਕੇ ਕੁਲ ਪੰਜ ਵਿਸ਼ੇ ਲੈ ਕੇ ਪੜਾਈ ਪੁਰੀ ਕਰ ਸਕਦਾ ਹੈ। ਪਰ ਇਸ ਪ੍ਰਣਾਲੀ ਵਿਚ ਸਮਾਂ ਪਾ ਕੇ ਬਹੁਤੇ ਅਜਿਹੇ ਵਿਦਿਆਰਥੀ ਵੀ ਆ ਰਲੇ ਜੋ ਕਿਸੇ ਕਾਰਨ ਨੌਂਵੀ ਜਮਾਤ ਵਿਚੋਂ ਫੇਲ ਹੋ ਗਏ ਜਾਂ ਫਿਰ ਹਿਸਾਬ, ਸਾਂਈਸ ਜਾਂ ਸਮਾਜਿਕ ਸਿੱਖਿਆ ਵਰਗੇ ਤਿੰਨਾਂ ਵਿਸ਼ਿਆਂ ਵਿਚੋਂ ਕਿਸੇ ਇਕ ਵਿਚੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਓਪਨ ਸਕੂਲ ਪ੍ਰਣਾਲੀ ਰਾਹੀ ਮੈਟ੍ਰਿਕ ਤੇ ਬਾਹਰਵੀ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਤੇ ਉਨ•ਾਂ ਦੇ ਮਾਪੇ ਦਾਖਲਾ ਲੈਣ ਵੇਲੇ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਦੀ ਪੁਰੀ ਮਾਨਤਾ ਹੋਣ ਸਬੰਧੀ ਕਈ ਤਰ•ਾਂ ਦੇ ਸਵਾਲ ਜੁਆਬ ਕਰਦੇ ਹਨ, ਜਦੋ ਕਿ ਇਸ ਦੀ ਮਾਨਤਾ ਸਹੀ ਹੋਣ ਦਾ ਭਰੋਸਾ ਇਸ ਗੱਲੋਂ ਦਿੱਤਾ ਜਾਂਦਾ ਰਿਹਾ ਹੈ ਕਿ ਓਪਨ ਸਕੂਲ ਦੇ ਵਿਦਿਆਰਥੀਆਂ ਦਾ ਸਿਲੇਬਸ, ਇਮਤਿਹਾਨ ਅਤੇ ਨਤੀਜਾ ਦੁਜੇ ਰੈਗੂਲਰ ਵਿਦਿਆਰਥੀਆਂ ਵਾਂਗ ਹੀ ਐਲਾਨਿਆਂ ਜਾਂਦਾ ਹੈ। ਪਰ ਇਸ ਵਾਰ ਕਰੋਨਾ ਮਹਾਮਾਰੀ ਦੇ ਚਲਦਿਆ ਬਾਹਰਵੀ ਦਾ ਨਤੀਜਾ ਤਾ ਰੈਗੂਲਰ ਵਿਦਿਆਰਥੀਆਂ ਦੇ ਨਾਲ ਹੀ ਐਲਾਨ ਦਿੱਤਾ ਗਿਆ ਹੈ, ਜਦੋਕਿ ਮੈਟ੍ਰਿਕ ਦੇ ਰੈਗੂਲਰ ਵਿਦਿਆਰਥੀਆਂ ਦਾ ਨਤੀਜਾ 29 ਮਈ ਨੂੰ ਐਲਾਨਿਆਂ ਜਾ ਚੁੱਕਾ ਹੈ ਤੇ ਲਗਭਰ 2 ਮਹੀਨੇ ਬੀਤ ਜਾਣ ਮਗਰੋ ਵੀ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਇਮਤਿਹਾਨਾਂ ਜਾਂ ਨਤੀਜੇ ਬਾਰੇ ਸਿੱਖਿਆ ਬੋਰਡ ਕੋਈ ਵੀ ਫੈਸਲਾ ਨਹੀਂ ਲੈ ਸਕਿਆ ਹੈ। ਇਨ•ਾਂ ਓਪਨ ਸਕੂਲ ਦੇ ਵਿਦਿਆਰਥੀਆਂ ਨੇ ਵੀ ਅਗਲੀ ਜਮਾਤ, ਕੋਰਸਾਂ ਆਦਿ ਵਿਚ ਦਾਖਲਾ ਲੈਣਾ ਹੈ ਖੱਜਲ-ਖੁਆਰ ਹੋ ਰਹੇ ਹਨ। ਸਿੱਖਿਆ ਬੋਰਡ ਨੂੰ ਚਾਹੀਦਾ ਹੈ ਕਿ ਇਨ•ਾਂ ਵਿਦਿਆਰਥੀਆਂ ਬਾਰੇ ਵੀ ਜਲਦੀ ਕੋਈ ਫੈਸਲਾ ਲਿਆ ਜਾਵੇ ਤਾ ਜੋ ਨਿਤ ਦਿਨ ਦੀ ਹੋ ਰਹੀ ਮਾਨਸਿਕ ਪਰੇਸ਼ਾਨੀ ਵਿਚੋ ਇਹ ਵਿਦਿਆਰਥੀ ਨਿਕਲ ਸਕਣ।