ਖੂਨ ਦਾਨ ਮਹਾਂ ਦਾਨ – ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਫ਼ੇਰੂਮਾਨ ਸਾਹਿਬ ਸ਼ਹੀਦਾਂ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ

 

ਨਿਊਜ਼ ਪੰਜਾਬ
ਲੁਧਿਆਣਾ , 20 ਜੁਲਾਈ – ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਫ਼ੇਰੂਮਾਨ ਸਾਹਿਬ ਸ਼ਹੀਦਾਂ ,ਮਿੱਲਰ ਗੰਜ , ਲੁਧਿਆਣਾ ਵਿਖੇ ਮਹਾਨ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।ਜਿਸ ਦਾ ਉਦਘਾਟਨ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਪ੍ਰਧਾਨ ਗੁਰਦਵਾਰਾ ਸਾਹਿਬ ਵੱਲੋਂ ਕੀਤਾ ਗਿਆ।ਜਿਸ ਵਿਚ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਵੱਡੇ ਪੱਧਰ ਤੇ ਖੂਨ ਦਾਨ ਕੀਤਾ ਗਿਆ ।ਇਸ ਮੌਕੇ ਸਰਬਜੀਤ ਸਿੰਘ ਕਾਕਾ (ਸਾਬਕਾ ਕੌਂਸਲਰ),ਸਵਰਨ ਸਿੰਘ ਮਹੋਲੀ( ਸਾਬਕਾ ਕੌਂਸਲਰ) ਅਜਾਇਬ ਸਿੰਘ ਭੁੱਟਾ,ਤਰਨਜੀਤ ਸਿੰਘ ਨਿਮਾਣਾ ਹਾਜ਼ਰ ਸਨ।