ਰਾਜਿਸਥਾਨ ਸਰਕਾਰ ਨੇ ਸੀ ਬੀ ਆਈ ਨੂੰ ਕਿਹਾ ਪੁੱਛ ਕੇ ਸੂਬੇ ਵਿੱਚ ਆਇਆ – ਹਾਲੇ ਇਜ਼ਾਜ਼ਤ ਨਹੀਂ – ਨੋਟੀਫਿਕੇਸ਼ਨ ਜਾਰੀ

ਨਿਊਜ਼ ਪੰਜਾਬ
ਜੈਪੁਰ , 20 ਜੁਲਾਈ – ਰਾਜਿਸਥਾਨ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ ਹੁਣ ਰਾਜ ਅਤੇ ਕੇਂਦਰ ਸਰਕਾਰ ਵਿਚਾਲੇ ਟਕਰਾਅ ਪੈਦਾ ਹੋ ਗਿਆ ਹੈ। ਰਾਜਸਥਾਨ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੀ.ਬੀ.ਆਈ. ਨੂੰ ਕਿਸੇ ਵੀ ਜਾਂਚ ਤੋਂ ਪਹਿਲਾਂ ਰਾਜ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ।
ਰਾਜਸਥਾਨ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਸਪੈਸ਼ਲ ਪੁਲਿਸ ਗਠਨ (ਸੀ ਬੀ ਆਈ) ਦੀ ਧਾਰਾ 3 ਦੇ ਤਹਿਤ ਕਿਸੇ ਵੀ ਅਪਰਾਧ ਦੀ ਜਾਂਚ ਲਈ ਭਾਰਤ ਸਰਕਾਰ ਨੂੰ ਹੁਣ ਰਾਜ ਸਰਕਾਰ ਤੋਂ ਪਹਿਲਾਂ ਸਹਿਮਤੀ ਲੈਣੀ ਪਵੇਗੀ।
ਅਧਿਕਾਰੀਆਂ ਅਨੁਸਾਰ, ਰਾਜ ਸਰਕਾਰ ਦੀ ਆਮ ਸਹਿਮਤੀ ਇਸ ਕਾਨੂੰਨ ਦੇ ਤਹਿਤ ਅਪਰਾਧਾਂ ਵਿੱਚ ਹੁਣ ਮਨਜੂਰ ਨਹੀਂ ਹੋਵੇਗੀ ਪਰ ਕੇਸ ਦੇ ਆਧਾਰ ‘ਤੇ ਸਹਿਮਤ ਲੈਣੀ ਪਵੇਗੀ । ਰਾਜ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਸਪੈਸ਼ਲ ਪੁਲਿਸ ਨਿਰਮਾਣ ਐਕਟ (ਡੀਐਸਪੀਈ) 1946 ਦੀ ਧਾਰਾ 3 ਦੇ ਤਹਿਤ ਆਉਣ ਵਾਲੇ ਕਿਸੇ ਵੀ ਅਪਰਾਧ ਦੀ ਜਾਂਚ ਲਈ ਰਾਜਸਥਾਨ ਸਰਕਾਰ ਦੀ ਸਹਿਮਤੀ ਨੂੰ ਕੇਸ-ਦਰ-ਕੇਸ ਦੇ ਆਧਾਰ ‘ਤੇ ਲੈਣਾ ਚਾਹੀਦਾ ਹੈ।