-ਕਾਲਜਾਂ ਤੇ ਸਕੂਲਾਂ ਦੇ ਵਲੰਟੀਅਰਾਂ ਸਮੇਤ ਯੁਵਕ ਸੇਵਾਵਾਂ ਕਲੱਬ ਵੀ ਹੋਏ ਜਾਗਰੂਕਤਾ ਮੁਹਿੰਮ ‘ਚ ਸ਼ਾਮਲ : ਡਾ. ਮਾਨ -ਵਲੰਟੀਅਰਾਂ ਵੱਲੋਂ ਬਣਾਏ ਇੱਕ ਹਜ਼ਾਰ ਮਾਸਕ ਵੀ ਵੰਡੇ
ਮਿਸ਼ਨ ਫ਼ਤਿਹ
ਯੁਵਕ ਸੇਵਾਵਾਂ ਵਿਭਾਗ ਨੇ ਕੋਰੋਨਾ ਖ਼ਿਲਾਫ਼ ਚਲਾਈ ਜਾਗਰੂਕਤਾ ਮੁਹਿੰਮ
ਨਿਊਜ਼ ਪੰਜਾਬ
ਪਟਿਆਲਾ, 19 ਜੁਲਾਈ: ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਅਤੇ ਕੋਰੋਨਾ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਅੱਜ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਜੋ ਜਾਗਰੂਕਤਾ ਮੁਹਿੰਮ ਚਲਾਈ ਗਈ ਉਸ ਵਿੱਚ 50 ਅਧਿਆਪਕਾਂ ਅਤੇ 1500 ਦੇ ਕਰੀਬ ਵਲੰਟੀਅਰਾਂ ਨੇ ਸ਼ਾਮਲ ਹੋਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਸੁਚੇਤ ਕੀਤਾ।
ਡਾ. ਮਾਨ ਨੇ ਦੱਸਿਆ ਕਿ ਅੱਜ ਦੀ ਜਾਗਰੂਕਤਾ ਮੁਹਿੰਮ ਦੀ ਖਾਸ ਗੱਲ ਇਹ ਰਹੀ ਕਿ ਵਲੰਟੀਅਰਾਂ ਵੱਲੋਂ ਜਿਥੇ ਘਰ ਘਰ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਥੇ ਹੀ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਅਤੇ ਪ੍ਰੋਗਰਾਮ ਕੋਆਰਡੀਨੇਟਰ ਨਵਨੀਤ ਕੌਰ ਜੇਜੀ ਦੀ ਅਗਵਾਈ ‘ਚ 1200 ਦੇ ਕਰੀਬ ਵਿਦਿਆਰਥੀਆਂ ਨੇ ਆਨਲਾਈਨ ਮੁਕਾਬਲਿਆਂ ਰਾਹੀਂ ਜਾਗਰੂਕਤਾ ਫੈਲਾਈ। ਇਸੇ ਤਰ੍ਹਾਂ ਹੀ ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨਾਂ ਨੇ ਆਪਣੇ-ਆਪਣੇ ਪਿੰਡਾਂ ਦੇ ਕਸਬਿਆਂ ਵਿੱਚ ਘਰ ਘਰ ਜਾ ਕੇ ਪ੍ਰਚਾਰ ਸਮਗਰੀ ਦੀ ਵੰਡ ਕੀਤੀ ਅਤੇ ਕੋਵਾ ਐਪ ਸਬੰਧੀ ਜਾਣਕਾਰੀ ਦਿੱਤੀ।
ਸਰਕਾਰੀ ਕਾਲਜ ਦੀ ਲੜਕੀਆਂ ਨੇ ਪ੍ਰੋ. ਅਰੁਨਦੀਪ ਦੀ ਅਗਵਾਈ ਹੇਠ ਅਤੇ ੳ.ਪੀ.ਐਲ ਸੀਨੀ. ਸੈਕੰਡਰੀ ਸਕੂਲ ਕੁੜੀਆਂ ਦੀਆਂ ਵਲੰਟੀਅਰਾਂ ਨੇ ਸ੍ਰੀਮਤੀ ਰਜਿੰਦਰ ਕੌਰ ਦੀ ਅਗਵਾਈ ਹੇਠ ਹੱਥੀ ਬਣਾਏ 1000 ਤੋਂ ਵੱਧ ਮਾਸਕਾਂ ਦੀ ਵੰਡ ਆਮ ਸ਼ਹਿਰੀਆਂ ਨੂੰ ਕੀਤੀ।
ਡਾ. ਮਾਨ ਨੇ ਦੱਸਿਆ ਕਿ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਕੋਰੋਨਾ ਸਬੰਧੀ ਜਾਗਰੂਕਤਾ ਫੈਲਾੳਂੁਦੇ ਪੋਸਟਰ ਮੁਕਾਬਲਿਆਂ, ਸਲੋਗਨ ਲਿਖਣ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਗਿਆ।