ਸੰਗਰੂਰ ਵਿੱਚ ਕੋਰੋਨਾ ਦੇ 21 ਨਵੇਂ ਮਰੀਜ਼ – ਦਾਣਾ ਮੰਡੀ 4 ਦਿਨ ਲਈ ਬੰਦ
ਨਿਊਜ਼ ਪੰਜਾਬ
ਸੰਗਰੂਰ, 18 ਜੁਲਾਈ – ਭਵਾਨੀਗੜ੍ਹ ਤੋਂ 6 ਮਰੀਜ਼ਾਂ ਨੂੰ ਕੋਰੋਨਾ ਹੋਣ ਨਾਲ ਜ਼ਿਲ੍ਹਾ ਸੰਗਰੂਰ ‘ਚ ਅੱਜ ਕੋਰੋਨਾ ਦੇ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ I ਜ਼ਿਲ੍ਹੇ ਵਿਚ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ 700 ਨੂੰ ਪਾਰ ਕਰ ਗਈ ਹੈ। ਸੰਗਰੂਰ ਦੀ ਅਨਾਜ ਮੰਡੀ ਨੂੰ ਚਾਰ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ।ਜਿਲਾ ਅਧਿਕਾਰੀਆਂ ਨੇ ਅਜਿਹਾ ਇਕ ਆੜ੍ਹਤੀ ਪਰਿਵਾਰ ਦੇ ਕਈ ਮੈਂਬਰ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਕੀਤਾ ਹੈ |ਸਿਹਤ ਅਧਿਕਾਰੀਆਂ ਵਲੋਂ ਹੋਰ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ |