ਨਿਊਜ਼ ਪੰਜਾਬ
15 ਅਕਤੂਬਰ,2026
ਜ਼ਿੰਦਗੀ ਵਿੱਚ ਕਦੇ ਵੀ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਸਮਾਂ ਵੱਖਰਾ ਹੁੰਦਾ ਹੈ। ਜਿਸ ਤਰ੍ਹਾਂ ਸੂਰਜ ਅਤੇ ਚੰਦ ਦੋਵੇਂ ਆਪਣੇ-ਆਪਣੇ ਸਮੇਂ ’ਤੇ ਚਮਕਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਵੀ ਚਮਕਣ ਦਾ ਸਮਾਂ ਆਉਂਦਾ ਹੈ। ਇਸ ਲਈ ਦੂਜਿਆਂ ਦੀ ਕਾਮਯਾਬੀ ਦੇਖ ਕੇ ਨਿਰਾਸ਼ ਹੋਣ ਦੀ ਬਜਾਏ ਆਪਣੇ ਸੁਪਨਿਆਂ ’ਤੇ ਧਿਆਨ ਦਿਓ, ਮਿਹਨਤ ਕਰੋ ਅਤੇ ਆਪਣੇ ਆਪ ਨੂੰ ਹਰ ਰੋਜ਼ ਪਹਿਲਾਂ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਯਾਦ ਰੱਖੋ, ਸਬਰ, ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਇੱਕ ਦਿਨ ਤੁਹਾਡੀ ਕਾਮਯਾਬੀ ਵੀ ਜ਼ਰੂਰ ਚਮਕੇਗੀ।
