ਨਿਊਜ਼ ਪੰਜਾਬ
7 ਅਕਤੂਬਰ,2026
ਪੰਜਾਬ ਤੋਂ ਕੰਟਰੈਕਟ ਮੈਰਿਜ ਜਾਂ ਫਰਜ਼ੀ ਵਿਆਹ ਰਾਹੀਂ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਨੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਜੇਕਰ ਕੋਈ ਵਿਅਕਤੀ ਝੂਠੇ ਰਿਸ਼ਤੇ ਜਾਂ ਗਲਤ ਜਾਣਕਾਰੀ ਦੇ ਆਧਾਰ ’ਤੇ ਕੈਨੇਡਾ ਦਾ ਵੀਜ਼ਾ ਜਾਂ ਸਪਾਂਸਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਧੋਖਾਧੜੀ ਸਾਹਮਣੇ ਆ ਜਾਂਦੀ ਹੈ, ਤਾਂ ਉਸਦੀ ਅਰਜ਼ੀ ਜਾਂ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਕੈਨੇਡਾ ਵਿੱਚ ਦਾਖਲੇ ’ਤੇ ਪੰਜ ਸਾਲ ਤੱਕ ਦੀ ਪਾਬੰਦੀ ਲੱਗ ਸਕਦੀ ਹੈ।
ਇਸ ਤੋਂ ਇਲਾਵਾ, ਅਜਿਹੇ ਮਾਮਲਿਆਂ ਵਿੱਚ ਸਪਾਂਸਰ ਲਈ ਵੀ ਕਾਨੂੰਨੀ ਅਤੇ ਵਿੱਤੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। IRCC ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਦੇ ਲਾਲਚ ਵਿੱਚ ਕਿਸੇ ਵੀ ਫਰਜ਼ੀ ਵਿਆਹ, ਝੂਠੇ ਦਸਤਾਵੇਜ਼ ਜਾਂ ਇਮੀਗ੍ਰੇਸ਼ਨ ਧੋਖਾਧੜੀ ਦਾ ਹਿੱਸਾ ਨਾ ਬਣਨ ਅਤੇ ਵਿਆਹ ਜਾਂ ਸਪਾਂਸਰਸ਼ਿਪ ਨਾਲ ਜੁੜੇ ਫੈਸਲੇ ਪੂਰੀ ਸਾਵਧਾਨੀ ਨਾਲ ਲੈਣ।
