ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ, 30 ਸਤੰਬਰ ਤੇ 1 ਅਕਤੂਬਰ ਨੂੰ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ

ਨਿਊਜ਼ ਪੰਜਾਬ

30 ਸਤੰਬਰ,2026

ਚੰਡੀਗੜ੍ਹ ਵਾਸੀਆਂ ਲਈ ਪਾਣੀ ਦੀ ਸਪਲਾਈ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। 30 ਸਤੰਬਰ ਅਤੇ 1 ਅਕਤੂਬਰ ਨੂੰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ, ਕਿਉਂਕਿ ਕਜੌਲੀ ਫੇਜ਼-3 ਤੋਂ ਸੈਕਟਰ-39 ਵਾਟਰ ਵਰਕਸ ਤੱਕ ਕੱਚਾ ਪਾਣੀ ਪੰਪ ਕਰਨ ਦਾ ਕੰਮ ਕੀਤਾ ਜਾਣਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਸਵੇਰੇ 3:30 ਵਜੇ ਤੋਂ ਸਵੇਰੇ 9 ਵਜੇ ਤੱਕ ਪੂਰੇ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ, ਜਦਕਿ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਮਿਲੇਗਾ। ਜਲ ਸਪਲਾਈ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੋ ਦਿਨਾਂ ਦੌਰਾਨ ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰਨ ਅਤੇ ਪਹਿਲਾਂ ਹੀ ਜ਼ਰੂਰਤ ਮੁਤਾਬਕ ਪਾਣੀ ਸਟੋਰ ਕਰ ਲੈਣ। ਵਿਭਾਗ ਮੁਤਾਬਕ ਕੰਮ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਆਮ ਕਰ ਦਿੱਤੀ ਜਾਵੇਗੀ।