ਨਿਊਜ਼ ਪੰਜਾਬ
23 ਸਤੰਬਰ,2026
ਭਾਰਤੀ ਜਨਤਾ ਪਾਰਟੀ ਨੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਇਸ ਤਹਿਤ ਪੰਜਾਬ ਦੀ ਜ਼ਿੰਮੇਵਾਰੀ ਸਤੀਸ਼ ਪੂਨੀਆ ਨੂੰ ਸੌਂਪੀ ਗਈ ਹੈ। ਉਹ ਪੰਜਾਬ ਦੇ ਇੰਚਾਰਜ ਵਜੋਂ ਪਹਿਲਾਂ ਵੀ ਕੰਮ ਕਰ ਰਹੇ ਸਨ। ਪੰਜਾਬ ਵਿੱਚ ਉਨ੍ਹਾਂ ਦੇ ਨਾਲ ਵੀਰੇਂਦਰ ਸਚਦੇਵਾ ਅਤੇ ਡਾ. ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।
ਹਰਿਆਣਾ ਵਿੱਚ ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਇੰਚਾਰਜ ਨਿਯੁਕਤ ਕੀਤਾ ਹੈ, ਜਦਕਿ ਡਾ. ਭੋਲਾ ਸਿੰਘ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਮਹੇਂਦਰ ਪਾਂਡੇ ਇੰਚਾਰਜ ਬਣੇ ਰਹਿਣਗੇ ਅਤੇ ਉਨ੍ਹਾਂ ਨਾਲ ਕੋਈ ਸਹਿ-ਇੰਚਾਰਜ ਨਹੀਂ ਲਗਾਇਆ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸ੍ਰੀਕਾਂਤ ਸ਼ਰਮਾ ਨੂੰ ਇੰਚਾਰਜ ਅਤੇ ਦਰਸ਼ਨਾ ਸਿੰਘ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
