ਨਿਊਜ਼ ਪੰਜਾਬ
22 ਸਤੰਬਰ,2026
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹੈ। 21 ਸਤੰਬਰ ਨੂੰ ਜਿੱਥੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ, ਉੱਥੇ ਹੀ 22 ਸਤੰਬਰ ਨੂੰ ਘਰੇਲੂ ਬਾਜ਼ਾਰ ਵਿੱਚ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਮੁੜ ਤੇਜ਼ੀ ਦੇਖਣ ਨੂੰ ਮਿਲੀ। MCX ’ਤੇ ਅਕਤੂਬਰ ਡਿਲੀਵਰੀ ਵਾਲਾ ਸੋਨਾ ₹342 ਦੇ ਵਾਧੇ ਨਾਲ ਲਗਭਗ ₹1,54,497 ਪ੍ਰਤੀ 10 ਗ੍ਰਾਮ ਅਤੇ ਚਾਂਦੀ ₹800 ਦੇ ਵਾਧੇ ਨਾਲ ₹2,40,150 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਸਰਾਫਾ ਬਾਜ਼ਾਰ ਦੀ ਗੱਲ ਕਰੀਏ ਤਾਂ 24 ਕੈਰੇਟ ਸੋਨਾ ਕਰੀਬ ₹1,54,090 ਪ੍ਰਤੀ 10 ਗ੍ਰਾਮ, 22 ਕੈਰੇਟ ਸੋਨਾ ₹1,41,249 ਅਤੇ 18 ਕੈਰੇਟ ਸੋਨਾ ਲਗਭਗ ₹1,15,568 ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਚਾਂਦੀ ਦੀ ਕੀਮਤ ਕਰੀਬ ₹2,40,100 ਪ੍ਰਤੀ ਕਿਲੋਗ੍ਰਾਮ ਰਹੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀ ਕੀਮਤ ਵਿੱਚ ਹਲਕੀ ਗਿਰਾਵਟ, ਜਦਕਿ ਚਾਂਦੀ ਵਿੱਚ ਵਾਧਾ ਦਰਜ ਕੀਤਾ ਗਿਆ। ਕੀਮਤਾਂ ਵਿੱਚ ਇਸ ਬਦਲਾਅ ਕਾਰਨ ਗਹਿਣੇ ਖਰੀਦਣ ਵਾਲੇ ਗਾਹਕਾਂ ਅਤੇ ਨਿਵੇਸ਼ਕਾਂ ਦੀ ਨਜ਼ਰ ਹੁਣ ਆਉਣ ਵਾਲੇ ਦਿਨਾਂ ਦੇ ਰੇਟਾਂ ’ਤੇ ਟਿਕੀ ਹੋਈ ਹੈ।
