ਉੱਤਰ ਪ੍ਰਦੇਸ਼ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 34 IAS ਅਧਿਕਾਰੀਆਂ ਦੇ ਤਬਾਦਲੇ

ਨਿਊਜ਼ ਪੰਜਾਬ

22 ਸਤੰਬਰ,2026

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ 34 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ 14 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੀ ਸ਼ਾਮਲ ਹਨ। 21 ਸਤੰਬਰ ਨੂੰ ਜਾਰੀ ਕੀਤੀ ਗਈ ਤਬਾਦਲਾ ਸੂਚੀ ਮੁਤਾਬਕ ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅਨੁਨਯ ਝਾਅ ਨੂੰ ਮੁਰਾਦਾਬਾਦ, ਰਾਹੁਲ ਪਾਂਡੇ ਨੂੰ ਹਰਦੋਈ, ਐਮ. ਅਰੁਣਮੋਲੀ ਨੂੰ ਏਟਾ, ਸੰਜੇ ਚੌਹਾਨ ਨੂੰ ਕੁਸ਼ੀਨਗਰ ਅਤੇ ਮਹਿੰਦਰ ਸਿੰਘ ਤੰਵਰ ਨੂੰ ਕਾਨਪੁਰ ਨਗਰ ਦਾ ਡੀਐਮ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਨੁਜ ਮਲਿਕ ਨੂੰ ਸੰਤ ਕਬੀਰ ਨਗਰ, ਆਲੋਕ ਕੁਮਾਰ ਨੂੰ ਪੀਲੀਭੀਤ, ਗਿਆਨੇਂਦਰ ਸਿੰਘ ਨੂੰ ਬਲੀਆ, ਸ਼ਸ਼ਾਂਕ ਚੌਧਰੀ ਨੂੰ ਅਮੇਠੀ, ਦਿਵਯਾਂਸ਼ੂ ਪਟੇਲ ਨੂੰ ਬਾਗਪਤ, ਪ੍ਰਭਾਸ ਕੁਮਾਰ ਨੂੰ ਮਹੋਬਾ, ਉਮੇਸ਼ ਪ੍ਰਤਾਪ ਸਿੰਘ ਨੂੰ ਬਿਜਨੌਰ, ਸੱਤਿਆ ਪ੍ਰਕਾਸ਼ ਪਟੇਲ ਨੂੰ ਹਾਥਰਸ ਅਤੇ ਅਸ਼ੋਕ ਕੁਮਾਰ ਨੂੰ ਹਮੀਰਪੁਰ ਦਾ ਜ਼ਿਲ੍ਹਾ ਮੈਜਿਸਟ੍ਰੇਟ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ 20 ਹੋਰ IAS ਅਧਿਕਾਰੀਆਂ ਦੇ ਵਿਭਾਗਾਂ ਅਤੇ ਅਹੁਦਿਆਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਹਿਮਾਂਸ਼ੂ ਕੌਸ਼ਿਕ ਨੂੰ ਮੁਰਾਦਾਬਾਦ ਨਗਰ ਨਿਗਮ ਦਾ ਨਗਰ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਸ਼ੈਲੇਂਦਰ ਭਾਟੀਆ, ਗਜ਼ਲ ਭਾਰਦਵਾਜ, ਨਿਤਿਨ ਮਦਾਨ, ਜਸਜੀਤ ਕੌਰ ਅਤੇ ਜਤਿੰਦਰ ਪ੍ਰਤਾਪ ਸਿੰਘ ਸਮੇਤ ਕਈ ਅਧਿਕਾਰੀਆਂ ਨੂੰ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਦੱਸਿਆ ਗਿਆ ਹੈ ਕਿ ਇਹ ਪਿਛਲੇ 24 ਘੰਟਿਆਂ ਵਿੱਚ IAS ਅਧਿਕਾਰੀਆਂ ਦੇ ਤਬਾਦਲਿਆਂ ਦੀ ਦੂਜੀ ਸੂਚੀ ਹੈ। ਇਸ ਤੋਂ ਪਹਿਲਾਂ ਵੀ 10 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ।