ਨਿਊਜ਼ ਪੰਜਾਬ
20 ਸਤੰਬਰ,2026
ਉੱਤਰ ਪ੍ਰਦੇਸ਼ ਵਿੱਚ ਪੁਲਿਸ ਵਿਭਾਗ ਦੇ ਅੰਦਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸ਼ਨੀਵਾਰ ਨੂੰ ਸਰਕਾਰ ਵੱਲੋਂ 35 IPS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ, ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹਲਚਲ ਦੇਖਣ ਨੂੰ ਮਿਲੀ। ਤਬਾਦਲਾ ਸੂਚੀ ਵਿੱਚ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP), ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ (ADCP), ਪੁਲਿਸ ਸੁਪਰਡੈਂਟ (SP) ਅਤੇ ਕਮਾਂਡੈਂਟ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਜਤਿੰਦਰ ਕੁਮਾਰ ਸ੍ਰੀਵਾਸਤਵ ਨੂੰ DCP ਲਖਨਊ ਅਤੇ ਕਪਿਲ ਦੇਵ ਸਿੰਘ ਨੂੰ SP ਟ੍ਰੈਫਿਕ ਹੈੱਡਕੁਆਰਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ਰਵਣ ਕੁਮਾਰ ਸਿੰਘ ਨੂੰ DCP ਗੌਤਮ ਬੁੱਧ ਨਗਰ, ਸੋਨਮ ਕੁਮਾਰ ਨੂੰ DCP ਪ੍ਰਯਾਗਰਾਜ ਅਤੇ ਰਵਿੰਦਰ ਕੁਮਾਰ ਨੂੰ ਆਗਰਾ ਪੁਲਿਸ ਕਮਿਸ਼ਨਰੇਟ ਭੇਜਿਆ ਗਿਆ ਹੈ। ਪ੍ਰਮੋਦ ਕੁਮਾਰ ਨੂੰ SP ਸਾਈਬਰ ਹੈੱਡਕੁਆਰਟਰ ਅਤੇ ਨੀਰਜ ਕੁਮਾਰ ਪਾਂਡੇ ਨੂੰ SP ਪੁਲਿਸ ਹੈੱਡਕੁਆਰਟਰ ਪ੍ਰਯਾਗਰਾਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ IPS ਅਧਿਕਾਰੀਆਂ ਨੂੰ ਲਖਨਊ, ਆਗਰਾ, ਵਾਰਾਣਸੀ, ਕਾਨਪੁਰ, ਗਾਜ਼ੀਆਬਾਦ, ਅਯੁੱਧਿਆ, ਬਾਰਾਬੰਕੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
