ਮਨਜੀਤ ਕੌਰ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਸੈਕਟਰ-34 ’ਚ ਵਾਰਦਾਤ ਦਾ ਖੁਲਾਸਾ

ਨਿਊਜ਼ ਪੰਜਾਬ

9 ਸਤੰਬਰ,2026

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਕਰਦਿਆਂ ਕਪੂਰਥਲਾ ਵਾਸੀ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕਤਲ ਪੰਜਾਬ ਦੇ ਮੋਰਿੰਡਾ ਵਿੱਚ ਨਹੀਂ, ਸਗੋਂ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਇਆ ਸੀ।

ਪੁਲਿਸ ਮੁਤਾਬਕ ਰਿੰਕੂ ਇਸ ਮਾਮਲੇ ਦਾ ਮੁੱਖ ਮੁਲਜ਼ਮ ਹੈ, ਜਦਕਿ ਸ਼ੁਭੀ ਅਤੇ ਰਿੰਕੂ ਅਜੇ ਫਰਾਰ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਨਜੀਤ ਕੌਰ ਅਤੇ ਰਿੰਕੂ ਵਿਚਕਾਰ ਕਤਲ ਤੋਂ ਪਹਿਲਾਂ ਝਗੜਾ, ਬਹਿਸ ਅਤੇ ਮਾਰਕੁੱਟ ਹੋਈ ਸੀ। ਪਿੰਦਾ ਨੇ ਪੁੱਛਗਿੱਛ ਦੌਰਾਨ ਰਿੰਕੂ ਦਾ ਸਾਥ ਦੇਣ ਦੀ ਗੱਲ ਕਬੂਲੀ ਹੈ। ਪੁਲਿਸ ਮੁਤਾਬਕ ਮਨਜੀਤ ਕੌਰ ਲਗਭਗ ਤਿੰਨ ਮਹੀਨਿਆਂ ਦੀ ਗਰਭਵਤੀ ਸੀ ਅਤੇ ਗਰਭ ਵਿੱਚ ਬੱਚੇ ਨੂੰ ਲੈ ਕੇ ਵੀ ਵਿਵਾਦ ਸਾਹਮਣੇ ਆਇਆ ਹੈ। ਬੱਚੇ ਦੇ ਪਿਤਾ ਅਤੇ ਇਸ ਵਿਵਾਦ ਨਾਲ ਜੁੜੇ ਹੋਰ ਤੱਥਾਂ ਦੀ ਪੁਸ਼ਟੀ ਡੀਐਨਏ ਜਾਂਚ ਤੋਂ ਬਾਅਦ ਹੋਵੇਗੀ।