ਕੈਨੇਡਾ ‘ਚ ਐਮੀ ਵਿਰਕ ਦੀ ਕਾਰ ‘ਤੇ ਤਾਬੜਤੋੜ ਗੋਲੀਬਾਰੀ, 7 ਤੋਂ 10 ਗੋਲੀਆਂ ਚੱਲੀਆਂ; ਵਾਲ-ਵਾਲ ਬਚੇ ਗਾਇਕ

ਨਿਊਜ਼ ਪੰਜਾਬ

9 ਸਤੰਬਰ,2026

ਕੈਨੇਡਾ ਦੇ ਐਬਟਸਫੋਰਡ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਕਾਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਰਾਤ ਐਮੀ ਵਿਰਕ ਦੇ ਸ਼ੋਅ ਤੋਂ ਬਾਅਦ ਵਾਪਰੀ, ਜਦੋਂ ਉਹ ਰੋਜਰ ਫੋਰਡ ਵਿਖੇ ਆਪਣੀ ਪਰਫਾਰਮੈਂਸ ਖ਼ਤਮ ਕਰਕੇ ਵਾਪਸ ਜਾ ਰਹੇ ਸਨ। ਰਾਤ ਕਰੀਬ 11 ਵਜੇ ਮੈਕਕੈਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਲਗਜ਼ਰੀ ਰੋਲਸ-ਰਾਇਸ ਕੁਲੀਨਨ ਕਾਰ ‘ਤੇ 7 ਤੋਂ 10 ਗੋਲੀਆਂ ਚਲਾਈਆਂ। ਕਾਰ ਵਿੱਚ ਐਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ ਅਤੇ ਖੁਸ਼ਕਿਸਮਤੀ ਨਾਲ ਸਾਰੇ ਇਸ ਹਮਲੇ ਵਿੱਚ ਸੁਰੱਖਿਅਤ ਰਹੇ। ਗੋਲੀਆਂ ਕਾਰ ਦੀ ਪਿਛਲੀ ਵਿੰਡਸ਼ੀਲਡ ਸਮੇਤ ਕਈ ਹਿੱਸਿਆਂ ‘ਤੇ ਲੱਗੀਆਂ, ਜਿਸ ਕਾਰਨ ਵਾਹਨ ਨੂੰ ਕਾਫ਼ੀ ਨੁਕਸਾਨ ਹੋਇਆ। ਫਿਲਹਾਲ ਹਮਲੇ ਦੇ ਕਾਰਨਾਂ ਅਤੇ ਅਣਪਛਾਤੇ ਹਮਲਾਵਰਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।