ਨਿਊਜ਼ ਪੰਜਾਬ
16 ਜੁਲਾਈ,2026
ਧੰਨ ਧੰਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ ਸਿੱਖ ਇਤਿਹਾਸ ਦੇ ਉਸ ਮਹਾਨ ਅਧਿਆਇ ਦੀ ਯਾਦ ਦਿਵਾਉਂਦਾ ਹੈ, ਜਿੱਥੇ ਧਰਮ ਦੀ ਰੱਖਿਆ ਲਈ ਹਰ ਕੁਰਬਾਨੀ ਨੂੰ ਖੁਸ਼ੀ-ਖੁਸ਼ੀ ਕਬੂਲ ਕੀਤਾ ਗਿਆ। 1745 ਵਿੱਚ ਲਾਹੌਰ ਦੇ ਹਾਕਮ ਜ਼ਕਰੀਆ ਖਾਨ ਦੇ ਹੁਕਮ ‘ਤੇ ਭਾਈ ਸਾਹਿਬ ਜੀ ਨੇ ਕੇਸ ਕਟਵਾਉਣ ਦੀ ਥਾਂ ਆਪਣਾ ਸਿਰ ਭੇਂਟ ਕਰਨਾ ਮਨਜ਼ੂਰ ਕੀਤਾ ਅਤੇ ਅਟੱਲ ਸਿਦਕ, ਹੌਸਲੇ ਤੇ ਗੁਰੂ ਪ੍ਰਤੀ ਅਟੁੱਟ ਸ਼ਰਧਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਸ਼ਹਾਦਤ ਸਾਨੂੰ ਸੱਚ, ਧਰਮ, ਇਨਸਾਨੀਅਤ ਅਤੇ ਆਪਣੀ ਆਸਥਾ ਲਈ ਡਟੇ ਰਹਿਣ ਦਾ ਸੰਦੇਸ਼ ਦਿੰਦੀ ਹੈ। ਭਾਈ ਤਾਰੂ ਸਿੰਘ ਜੀ ਦਾ ਜੀਵਨ ਹਰ ਯੁੱਗ ਲਈ ਪ੍ਰੇਰਣਾ ਸਰੋਤ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਸਿੱਖ ਕੌਮ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ।
