ਨਿਊਜ਼ ਪੰਜਾਬ
30 ਜੂਨ,2026
ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਨਾਲ ਸਬੰਧਤ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ ਹਨ, ਜਿਸ ਨਾਲ ਵਪਾਰਕ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਟਰਾਂਸਪੋਰਟ ਕੰਪਨੀਆਂ, ਫੈਕਟਰੀਆਂ, ਉਦਯੋਗਾਂ ਅਤੇ ਹੋਰ ਵਪਾਰਕ ਇਕਾਈਆਂ ਬਿਨਾਂ ਕਿਸੇ ਮਾਤਰਾ ਸੀਮਾ ਦੇ ਸਿੱਧੇ ਪ੍ਰਚੂਨ ਪੈਟਰੋਲ ਪੰਪਾਂ ਤੋਂ ਬਾਲਣ ਖਰੀਦ ਸਕਣਗੀਆਂ। ਇਹ ਪਾਬੰਦੀਆਂ ਜੂਨ 2026 ਵਿੱਚ ਪੱਛਮੀ ਏਸ਼ੀਆ ਵਿੱਚ ਜੰਗ ਅਤੇ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲਗਾਈਆਂ ਗਈਆਂ ਸਨ, ਤਾਂ ਜੋ ਆਮ ਲੋਕਾਂ ਲਈ ਪੈਟਰੋਲ ਅਤੇ ਡੀਜ਼ਲ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਹੁਣ ਅੰਤਰਰਾਸ਼ਟਰੀ ਊਰਜਾ ਸਪਲਾਈ ਵਿੱਚ ਸੁਧਾਰ ਆਉਣ ਤੋਂ ਬਾਅਦ ਸਰਕਾਰ ਨੇ ਹਾਲਾਤ ਆਮ ਹੋਣ ਦੇ ਮੱਦੇਨਜ਼ਰ ਇਹ ਪਾਬੰਦੀਆਂ ਖਤਮ ਕਰ ਦਿੱਤੀਆਂ ਹਨ।
