ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਪਾਠਾਂ ਦੀ ਲੜੀ ਤਹਿਤ ਸਮਾਗ਼ਮ – ਗੁਰਜੀਤ ਕੌਰ ਬਵੇਜਾ ਵੱਲੋਂ ਧੰਨਵਾਦ 

ਰਿਪੋਰਟ : ਗੁਰਨਾਮ ਕੌਰ

ਕੈਲਗਰੀ, 26 ਜੂਨ – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਪਾਠਾਂ ਦੀ ਲੜੀ ਤਹਿਤ ਅੱਜ ਦਾ ਪਾਠ ਭੈਣ ਜੀ ਜਤਿੰਦਰ ਕੌਰ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤਾ ਗਿਆ। ਗੁਰਜੀਤ ਕੌਰ ਬਵੇਜਾ, ਗੁਰਮੀਤ ਕੌਰ ਬਾਠ ਅਤੇ ਗੁਰਬਖਸ਼ ਕੌਰ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਗੀਤਾ ਰਤਨ ਜੀ ਨੇ ਚੌਪਈ ਸਾਹਿਬ ਸਾਹਿਬ ਦਾ ਪਾਠ ਕੀਤਾ ਅਤੇ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦੇ ਪਾਠ ਦੀ ਸੇਵਾ ਗੁਰਬਖਸ਼ ਕੌਰ ਜੀ ਨੇ ਨਿਭਾਈ। ਸੁਰਿੰਦਰ ਕੌਰ ਸਿੱਧੂ ਭੈਣ ਜੀ ਨੇ ਪਰਿਵਾਰ ਦੀ ਨੇਕ ਕਮਾਈ ਵਿੱਚ ਬਰਕਤਾਂ ਪਾਉਣ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦਾ ਸਵਾਗਤ ਕੀਤਾ।

ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਬਾਨੀ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ। ਪਰਿਵਾਰ ਨੇ ਵੀ ਤਹਿ ਦਿਲੋਂ ਸੰਗਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ।ਸੋ ਸੰਗਤ ਹੀ ਮਹਾਨ ਹੈ।