ਲਖਨਊ ਦੇ ਐਨੀਮੇਸ਼ਨ ਕੋਚਿੰਗ ਸੈਂਟਰ’ਚ ਭਿਆਨਕ ਅੱਗ ਕਾਰਨ 15 ਬੱਚਿਆਂ ਦੀ ਮੌਤ; PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਨਿਊਜ਼ ਪੰਜਾਬ

23 ਜੂਨ,2026

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਅਲੀਗੰਜ ਦੇ ਪੁਰਾਨੀਆ ਇਲਾਕੇ ਵਿੱਚ ਸਥਿਤ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 15 ਬੱਚਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਵਿਦਿਆਰਥੀ ਜ਼ਖਮੀ ਹੋਏ ਹਨ।

ਮੁੱਢਲੀ ਜਾਣਕਾਰੀ ਅਨੁਸਾਰ ਏਸੀ ਦਾ ਕੰਪ੍ਰੈਸ਼ਰ ਫਟਣ ਕਾਰਨ ਅੱਗ ਲੱਗੀ, ਜਿਸ ਨਾਲ ਪੂਰੀ ਇਮਾਰਤ ਧੂੰਏਂ ਨਾਲ ਭਰ ਗਈ ਅਤੇ ਅੰਦਰ ਭਗਦੜ ਮਚ ਗਈ। ਬਚਾਅ ਲਈ ਕਈ ਵਿਦਿਆਰਥੀਆਂ ਨੇ ਇਮਾਰਤ ਤੋਂ ਛਾਲਾਂ ਵੀ ਮਾਰੀਆਂ। ਫਾਇਰ ਬ੍ਰਿਗੇਡ, ਪੁਲਿਸ ਅਤੇ ਰਾਹਤ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਇਸ ਦਰਦਨਾਕ ਘਟਨਾ ਨੇ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ।