ਅਨੰਦਪੁਰ ਸਾਹਿਬ-ਅਗਮਪੁਰ ਪੁਲ ਹੇਠਾਂ ਡਿਸਿਲਟਿੰਗ ਨੂੰ ਹਾਈ ਕੋਰਟ ਦੀ ਮਨਜ਼ੂਰੀ, 30 ਜੂਨ ਤੱਕ ਕੰਮ ਜਾਰੀ ਰਹੇਗਾ

ਨਿਊਜ਼ ਪੰਜਾਬ

17 ਜੂਨ,2026

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਨੰਦਪੁਰ ਸਾਹਿਬ ਨੇੜੇ ਅਗਮਪੁਰ ਪੁਲ ਹੇਠਾਂ ਚੱਲ ਰਹੀ ਡਿਸਿਲਟਿੰਗ ‘ਤੇ ਲੱਗੀ ਰੋਕ ਹਟਾ ਦਿੱਤੀ ਹੈ ਅਤੇ ਸਰਕਾਰ ਨੂੰ 30 ਜੂਨ ਤੱਕ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।ਰੂਪਨਗਰ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਵਿੱਚ ਕਿਹਾ ਗਿਆ ਇੱਥੇ ਕੋਈ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਡਿਸਿਲਟਿੰਗ ‘ਤੇ ਕੋਈ ਰੋਕ ਨਹੀਂ ਹੈ, NGT ਨੇ ਸਿਰਫ਼ ਕਮਰਸ਼ੀਅਲ ਮਾਈਨਿੰਗ ਦੇ ਟੈਂਡਰਾਂ ‘ਤੇ ਰੋਕ ਲਗਾਈ ਸੀ।

ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ ਡਿਸਿਲਟਿੰਗ ਕਰਨਾ ਲਾਜ਼ਮੀ ਹੈ ਤਾਂ ਜੋ ਪੁਲ ਦੇ ਬੰਦ ਗੇਟ ਖੋਲ੍ਹੇ ਜਾ ਸਕਣ ਅਤੇ ਹੜ੍ਹ ਦੇ ਖ਼ਤਰੇ ਤੋਂ ਬਚਿਆ ਜਾ ਸਕੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ 30 ਜੂਨ ਤੋਂ ਬਾਅਦ ਬਿਨਾਂ ਮਨਜ਼ੂਰੀ ਕੋਈ ਕੰਮ ਨਹੀਂ ਹੋਵੇਗਾ ਅਤੇ ਜੇ ਗੈਰ-ਕਾਨੂੰਨੀ ਮਾਈਨਿੰਗ ਸਾਹਮਣੇ ਆਈ ਤਾਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।