ਨਿਊਜ਼ ਪੰਜਾਬ
8 ਜੂਨ,2026
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਕੋਲੋਂ 15.38 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ (ਗਾਂਜਾ) ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 5.38 ਕਰੋੜ ਰੁਪਏ ਦੱਸੀ ਜਾ ਰਹੀ ਹੈ। ਤਸਕਰਾਂ ਨੇ ਨਵੇਂ ਗੀਜ਼ਰਾਂ ਦੇ ਅੰਦਰ 145 ਵੈਕਿਊਮ-ਸੀਲਬੰਦ ਪੈਕੇਟ ਲੁਕਾ ਕੇ ਨਸ਼ਾ ਸਮੱਗਰੀ ਛੁਪਾਈ ਹੋਈ ਸੀ, ਜਿਸ ਦਾ ਖੁਲਾਸਾ ਐਕਸ-ਰੇ ਜਾਂਚ ਦੌਰਾਨ ਹੋਇਆ। ਕਸਟਮ ਅਧਿਕਾਰੀਆਂ ਨੇ ਦੋਵਾਂ ਯਾਤਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
