ਵ੍ਰਿੰਦਾਵਨ ‘ਚ ਦਰਦਨਾਕ ਸਟੀਮਰ ਹਾਦਸਾ: 10 ਸ਼ਰਧਾਲੂਆਂ ਦੀ ਮੌਤ, 8 ਲਾਪਤਾ

ਨਿਊਜ਼ ਪੰਜਾਬ

10 ਫ਼ਰਵਰੀ 2026

ਵ੍ਰਿੰਦਾਵਨ ਵਿੱਚ ਸ਼ੁੱਕਰਵਾਰ ਨੂੰ ਸ਼ਿੰਗਾਰ ਘਾਟ ਨੇੜੇ ਇੱਕ ਦਰਦਨਾਕ ਸਟੀਮਰ ਹਾਦਸਾ ਵਾਪਰਿਆ, ਜਿਸ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਅਜੇ ਵੀ ਲਾਪਤਾ ਹਨ। ਯਮੁਨਾ ਨਦੀ ਵਿੱਚ ਪਲਟੇ ਸਟੀਮਰ ਵਿੱਚ ਲਗਭਗ 30 ਲੋਕ ਸਵਾਰ ਸਨ, ਜੋ ਜਗਰਾਓਂ ਤੋਂ ਬਾਂਕੇ ਬਿਹਾਰੀ ਮੰਦਰ ਦੇ ਦਰਸ਼ਨ ਲਈ ਆਏ ਹੋਏ ਸਨ। ਹਾਦਸੇ ਤੋਂ ਬਾਅਦ 15 ਲੋਕਾਂ ਨੂੰ ਬਚਾ ਲਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।