ਦੁਬਈ ਤੋਂ ਆਏ ਕਿਸਾਨ ਦੇ ਘਰ ਵੱਡਾ ਡਾਕਾ, 45 ਤੋਲੇ ਸੋਨਾ ਤੇ 5 ਲੱਖ ਨਕਦੀ ਲੈ ਕੇ ਫਰਾਰ ਹੋਏ ਚੋਰ

ਨਿਊਜ਼ ਪੰਜਾਬ

7 ਜੂਨ,2026

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਜਾਨਿਆ ਵਿੱਚ ਬੀਤੀ ਰਾਤ ਇੱਕ ਕਿਸਾਨ ਦੇ ਘਰ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰ ਘਰ ਦੀ ਗ੍ਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕਰੀਬ 45 ਤੋਲੇ ਸੋਨਾ ਤੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਚੋਰਾਂ ਨੇ ਕੋਈ ਬੇਹੋਸ਼ੀ ਵਾਲਾ ਪਦਾਰਥ ਛਿੜਕਿਆ, ਜਿਸ ਕਾਰਨ ਕਿਸੇ ਨੂੰ ਵੀ ਘਟਨਾ ਦੀ ਭਣਕ ਨਹੀਂ ਲੱਗੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।