ਨਿਊਜ਼ ਪੰਜਾਬ
23 ਮਈ 2026
ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ Raghav Chadha ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਉੱਚ ਸਦਨ ਰਾਜ ਸਭਾ ਦੀ ਪਟੀਸ਼ਨ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ C. P. Radhakrishnan ਵੱਲੋਂ ਕਮੇਟੀ ਦਾ ਪੁਨਰਗਠਨ ਕਰਦੇ ਹੋਏ 10 ਮੈਂਬਰ ਨਾਮਜ਼ਦ ਕੀਤੇ ਗਏ ਹਨ। ਚੱਢਾ ਦੀ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ।
ਰਾਜ ਸਭਾ ਸਕੱਤਰੇਤ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਰਾਜ ਸਭਾ ਸਕੱਤਰੇਤ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਕਿ ਚੇਅਰਮੈਨ C. P. Radhakrishnan ਨੇ 20 ਮਈ ਤੋਂ ਪਟੀਸ਼ਨ ਕਮੇਟੀ ਦਾ ਪੁਨਰਗਠਨ ਕੀਤਾ ਹੈ। ਇਸ ਦੇ ਤਹਿਤ Raghav Chadha ਨੂੰ ਕਮੇਟੀ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ। ਪਿਛਲੇ ਕੁਝ ਸਮੇਂ ਤੋਂ ਚੱਢਾ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਚਰਚਾ ਵਿੱਚ ਰਹੇ ਹਨ।
ਕਮੇਟੀ ਵਿੱਚ ਇਹ ਮੈਂਬਰ ਵੀ ਸ਼ਾਮਲ
ਇਸ 10 ਮੈਂਬਰੀ ਕਮੇਟੀ ਵਿੱਚ ਹਰਸ਼ ਮਹਾਜਨ, ਗੁਲਾਮ ਅਲੀ, ਸ਼ੰਭੂ ਸ਼ਰਨ ਪਟੇਲ, ਮਯੰਕਕੁਮਾਰ ਨਾਇਕ, ਮਸਤਾਨ ਰਾਓ ਯਾਦਵ ਬੀਢਾ, ਜੇਬੀ ਮਾਥਰ ਹਿਸ਼ਾਮ, ਸੁਭਾਸ਼ੀਸ਼ ਖੁੰਟੀਆ, ਰੋਂਗਵਾਰਾ ਨਰਜ਼ਾਰੀ ਅਤੇ ਸੰਦੋਸ਼ ਕੁਮਾਰ ਪੀ ਸ਼ਾਮਲ ਹਨ। ਇਹ ਕਮੇਟੀ ਰਾਜ ਸਭਾ ਵਿੱਚ ਆਉਣ ਵਾਲੀਆਂ ਪਟੀਸ਼ਨਾਂ ਅਤੇ ਜਨਹਿੱਤ ਨਾਲ ਜੁੜੇ ਮਾਮਲਿਆਂ ’ਤੇ ਵਿਚਾਰ ਕਰਦੀ ਹੈ।
Dr. Menaka Guruswamy ਨੂੰ ਵੀ ਮਿਲੀ ਨਵੀਂ ਜ਼ਿੰਮੇਵਾਰੀ
ਇੱਕ ਹੋਰ ਨੋਟੀਫਿਕੇਸ਼ਨ ਅਨੁਸਾਰ, Dr. Menaka Guruswamy ਨੂੰ ਕਾਰਪੋਰੇਟ ਕਾਨੂੰਨ (ਸੋਧ) ਬਿੱਲ 2026 ਨਾਲ ਸਬੰਧਤ ਸਾਂਝੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਹ ਬਿੱਲ ਕਾਰਪੋਰੇਟ ਨਿਯਮਾਂ ਵਿੱਚ ਸੁਧਾਰ ਲਈ ਲਿਆਂਦਾ ਗਿਆ ਹੈ।
