ਮੋਗਾ ਦੇ ਪਿੰਡ ਗੱਟੀ ਜੱਟਾਂ ‘ਚ ਦਰਦਨਾਕ ਹਾਦਸਾ, ਸਾਇਲੇਜ ਮਸ਼ੀਨ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ

ਨਿਊਜ਼ ਪੰਜਾਬ

10 ਜੂਨ 2026

ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਗੱਟੀ ਜੱਟਾਂ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਸਾਇਲੇਜ ਮਸ਼ੀਨ ’ਤੇ ਕੰਮ ਕਰ ਰਹੇ 30 ਸਾਲਾ ਨੌਜਵਾਨ ਰਸੀਲਾ ਦੀ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਮੱਕੀ ਦੀ ਫ਼ਸਲ ਦੀ ਵਾਢੀ ਦੌਰਾਨ ਮਸ਼ੀਨ ਵਿੱਚ ਮੱਕੀ ਦਾ ਗਾਲਾ ਫਸਣ ਕਾਰਨ ਰਸੀਲਾ ਉਸ ਨੂੰ ਠੀਕ ਕਰਨ ਲਈ ਟਰੈਕਟਰ ਤੋਂ ਹੇਠਾਂ ਉਤਰਿਆ ਸੀ, ਪਰ ਅਚਾਨਕ ਉਸ ਦਾ ਪੈਰ ਟਾਂਡਿਆਂ ਵਿੱਚ ਫਸ ਗਿਆ ਅਤੇ ਚੱਲ ਰਹੀ ਮਸ਼ੀਨ ਨੇ ਉਸ ਨੂੰ ਅੰਦਰ ਖਿੱਚ ਲਿਆ। ਹਾਦਸੇ ਵਿੱਚ ਰਸੀਲਾ ਦੀ ਜਾਨ ਚਲੀ ਗਈ, ਜਿਸ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਆਪਣੇ ਪਿੱਛੇ ਡੇਢ ਸਾਲ ਦੇ ਬੱਚੇ ਨੂੰ ਛੱਡ ਗਿਆ ਹੈ।