ਪੰਜਾਬ-ਚੰਡੀਗੜ੍ਹ ‘ਚ ਵਧੇਗੀ ਗਰਮੀ, ਤਿੰਨ ਦਿਨ ਖੁਸ਼ਕ ਰਹੇਗਾ ਮੌਸਮ

ਨਿਊਜ਼ ਪੰਜਾਬ

ਮੌਸਮ ਵਿਭਾਗ,16 ਮਈ 2026

ਪੰਜਾਬ ਅਤੇ Chandigarh ਵਿੱਚ ਅਗਲੇ ਤਿੰਨ ਦਿਨ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 17 ਮਈ ਤੋਂ ਗਰਮੀ ਵਿੱਚ ਹੋਰ ਵਾਧਾ ਹੋ ਸਕਦਾ ਹੈ ਅਤੇ ਦਿਨ ਦੇ ਤਾਪਮਾਨ 40 ਡਿਗਰੀ ਦੇ ਨੇੜੇ ਜਾਂ ਇਸ ਤੋਂ ਉੱਪਰ ਪਹੁੰਚ ਸਕਦੇ ਹਨ।

ਰਾਜ ਦੇ ਇੱਕ ਸਥਾਨ ‘ਤੇ 40 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਰਿਹਾ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 3.4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਬਠਿੰਡਾ ਵਿੱਚ 0.5 ਡਿਗਰੀ ਅਤੇ ਚੰਡੀਗੜ੍ਹ ਹਵਾਈ ਅੱਡੇ ਵਿੱਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਜ਼ਿਆਦਾਤਰ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ ਘਟਿਆ।

ਚੰਡੀਗੜ੍ਹ ਵਿੱਚ 37.9 ਡਿਗਰੀ, ਅੰਮ੍ਰਿਤਸਰ ਵਿੱਚ 34.6 ਡਿਗਰੀ, ਲੁਧਿਆਣਾ ਵਿੱਚ 36.8 ਡਿਗਰੀ, ਪਟਿਆਲਾ ਵਿੱਚ 38.8 ਡਿਗਰੀ, ਪਠਾਨਕੋਟ ਵਿੱਚ 35.4 ਡਿਗਰੀ, ਫਰੀਦਕੋਟ ਵਿੱਚ 35.2 ਡਿਗਰੀ, ਗੁਰਦਾਸਪੁਰ ਵਿੱਚ 35 ਡਿਗਰੀ, ਬੱਲੋਵਾਲ ਸੌਂਕਰੀ ਵਿੱਚ 36.3 ਡਿਗਰੀ, ਬਠਿੰਡਾ ਹਵਾਈ ਅੱਡਾ 39.2 ਡਿਗਰੀ, ਫਰੀਦਕੋਟ ਵਿੱਚ ਏਡਬਲਯੂਐਸ 39.9 ਡਿਗਰੀ

ਫਾਜ਼ਿਲਕਾ ਵਿੱਚ 35.3 ਡਿਗਰੀ, ਫਿਰੋਜ਼ਪੁਰ ਵਿੱਚ 36.2 ਡਿਗਰੀ, ਹੁਸ਼ਿਆਰਪੁਰ ਵਿੱਚ 34.6 ਡਿਗਰੀ, ਮੋਹਾਲੀ ਵਿੱਚ 36.3 ਡਿਗਰੀ, ਪਟਿਆਲਾ ਵਿੱਚ ਏਡਬਲਯੂਐਸ 35 ਡਿਗਰੀ, ਪਠਾਨਕੋਟ ਵਿੱਚ ਏਡਬਲਯੂਐਸ 35 ਡਿਗਰੀ, ਰੋਪੜ ਵਿੱਚ 36.2 ਡਿਗਰੀ, ਭਾਖੜਾ ਡੈਮ ਵਿੱਚ 36.8 ਡਿਗਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 37 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

17 ਮਈ: ਤੇਜ਼ ਧੁੱਪ ਅਤੇ ਗਰਮੀ ਰਹੇਗੀ, ਮੀਂਹ ਦੀ ਸੰਭਾਵਨਾ ਨਹੀਂ।

18 ਮਈ: ਗਰਮ ਹਵਾਵਾਂ ਕਾਰਨ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ।

19 ਮਈ: ਜ਼ਿਆਦਾਤਰ ਇਲਾਕਿਆਂ ਵਿੱਚ ਸੁੱਕਾ ਮੌਸਮ ਰਹੇਗਾ, ਕੁਝ ਥਾਵਾਂ ‘ਤੇ ਹੀ ਹਲਕੇ ਬੱਦਲ ਦਿਖ ਸਕਦੇ ਹਨ।

ਮੌਸਮ ਮਾਹਿਰਾਂ ਅਨੁਸਾਰ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੌਸਮ ਬਦਲ ਸਕਦਾ ਹੈ, ਪਰ ਪੰਜਾਬ ਵਿੱਚ ਇਸ ਵੇਲੇ ਮੀਂਹ ਦੀ ਕੋਈ ਵੱਡੀ ਸੰਭਾਵਨਾ ਨਹੀਂ ਬਣ ਰਹੀ। ਲੋਕਾਂ ਨੂੰ ਦੁਪਹਿਰ ਸਮੇਂ ਧੁੱਪ ਤੋਂ ਬਚਣ ਅਤੇ ਪਾਣੀ ਵੱਧ ਪੀਣ ਦੀ ਸਲਾਹ ਦਿੱਤੀ ਗਈ ਹੈ।