Corner Brook Calgary,Physiotherapy and Massage Clinic ਵਿਖੇ ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਸਮਾਗਮ

ਕੈਲਗਰੀ – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਚਲ ਰਹੇ ਪਾਠਾਂ ਦੀ ਲੜੀ ਤਹਿਤ ਤਿੰਨ ਮਈ 2026 ਦਿਨ ਐਤਵਾਰ ਨੂੰ ਕਾਰਨਰ ਬਰੁੱਕ ਵਿਖੇ ਦਵਿੰਦਰਪਾਲ ਸਿੰਘ ਬਵੇਜਾ ਅਤੇ ਪਰਿਵਾਰ ਵਲੋਂ (Corner Brook Physiotherapy and Massage clinic) ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਛੋਟੇ ਬੱਚਿਆਂ ਨੇ ਬਹੁਤ ਹੀ ਚੜ੍ਹਦੀ ਕਲਾ ਨਾਲ ਨਾਮ ਸਿਮਰਨ ਕੀਤਾ। ਉਪਰੰਤ ਗੁਰਜੀਤ ਕੌਰ ਬਵੇਜਾ , ਗੁਰਬਖਸ਼ ਕੌਰ ਅਤੇ ਸੁਰਜੀਤ ਕੌਰ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਮਗਰੋ ਕਮਲਜੀਤ ਕੌਰ, ਬਲਜੀਤ ਕੌਰ, ਚਰਨਦੀਪ ਕੌਰ ਅਤੇ ਮੀਨੂ ਜੀ ਨੇ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੀਆਂ ਛੇ ਪਉੜੀਆ ਦਾ ਪਾਠ ਸੰਗਤੀ ਰੂਪ ਵਿੱਚ ਕੀਤਾ। ਬਲਜੀਤ ਕੌਰ ਜੀ ਨੇ ਕਲੀਨਿਕ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਵਾਹਿਗੁਰੂ ਜੀ ਨੇ ਸੋਨਾਲੀ ਬਵੇਜਾ ਅਤੇ ਗੁਨੀਤਪਾਲ ਸਿੰਘ ਬਵੇਜਾ ਨੂੰ ਇਸ ਸੇਵਾ ਦਾ ਮੌਕਾ ਬਖਸ਼ਿਆ ਹੈ। ਪਰਮਾਤਮਾ ਇਨ੍ਹਾਂ ਦੇ ਹੱਥਾਂ ਵਿੱਚ ਐਨੀਆਂ ਬਰਕਤਾਂ ਪਾਉਣ ਜੋ ਵੀ ਆਵੇ ਤੰਦਰੁਸਤ ਹੋ ਕੇ ਜਾਵੇ। ਪਰਿਵਾਰ ਵੱਲੋਂ ਸੰਗਤਾਂ ਦਾ ਚਾਹ ਅਤੇ ਸਨੈਕਸ ਨਾਲ ਸਵਾਗਤ ਕੀਤਾ ਗਿਆ ਅਤੇ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਲੰਗਰ ਛਕਾਇਆ।
ਅਖੀਰ ਵਿੱਚ ਸਭਾ ਦੇ ਫਾਉਂਡਰ ਗੁਰਜੀਤ ਕੌਰ ਬਵੇਜਾ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚੜਿਆ