71st National Film Award: ਸਰਵੋਤਮ ਪੰਜਾਬੀ ਫਿਲਮ’ ਦਾ ਪੁਰਸਕਾਰ ‘ਗੌਡੇ ਗੌਡੇ ਚਾਅ ‘ ਨੂੰ : ਸਰਵੋਤਮ ਅਦਾਕਾਰ ਦਾ ਖਿਤਾਬ ਸ਼ਾਹਰੁਖ ਖਾਨ, ਵਿਕਰਾਂਤ ਮੈਸੀ ਅਤੇ ਅਦਾਕਾਰਾ ਰਾਣੀ ਮੁਖਰਜੀ ਨੂੰ ਮਿਲਿਆ 

ਨਿਊਜ਼ ਪੰਜਾਬ

71st National Film Award: 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਫਿਲਮ ‘ਗੌਡੇ ਗੌਡੇ ਚਾਅ ‘ ਨੂੰ ‘ਸਰਵੋਤਮ ਪੰਜਾਬੀ ਫਿਲਮ’ ਦਾ ਪੁਰਸਕਾਰ ਦਿੱਤਾ ਗਿਆ ਹੈ।

ਕੌਮੀ ਐਵਾਰਡ  ਸਮਾਗਮ ਦੌਰਾਨ ਸਰਵੋਤਮ ਅਦਾਕਾਰ ਦਾ ਖਿਤਾਬ ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਨੂੰ ਦਿੱਤਾ ਗਿਆ ਹੈ ਅਤੇ ਸਰਵੋਤਮ ਅਦਾਕਾਰਾ ਦਾ ਖਿਤਾਬ ਅਦਾਕਾਰਾ ਰਾਣੀ ਮੁਖਰਜੀ ਨੂੰ ਦਿੱਤਾ ਗਿਆ ਹੈ।

ਸ਼ਾਹਰੁਖ ਖਾਨ ਨੂੰ ਇਹ ਐਵਾਰਡ ਫਿਲਮ ‘ਜਵਾਨ’ ਤੇ ਵਿਕਰਾਂਤ ਮੈਸੀ ਨੂੰ ਫਿਲਮ ’12th ਫੇਲ੍ਹ’ ਲਈ ਦਿੱਤਾ ਗਿਆ ਹੈ। ਦੂਜੇ ਪਾਸੇ ਰਾਣੀ ਮੁਖਰਜੀ ਨੂੰ ਫਿਲਮ ‘ਮਿਸਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਖਿਤਾਬ ਦਿੱਤਾ ਗਿਆ ਹੈ। ਇਹ ਐਵਾਰਡ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦਿੱਤੇ ਗਏ।

ਜਦੋਂ ਸ਼ਾਹਰੁਖ ਨੂੰ ਮੰਚ ‘ਤੇ ਐਵਾਰਡ ਲਈ ਸੱਦਿਆ ਗਿਆ ਤਾਂ ਉਹ ਐਵਾਰਡ ਲੈਣ ਮੌਕੇ ਭਾਵੁਕ ਹੋ ਗਏ। ਇਸ ਦੌਰਾਨ ਦਾਦਾ ਸਾਹਿਬ ਫਾਲਕੇ ਐਡਾਰਡ ਮਿਲਣ ਤੋਂ ਬਾਅਦ ਮੋਹਨ ਲਾਲ ਦੀ ਜ਼ਿੰਦਗੀ ‘ਤੇ ਆਧਾਰਿਤ ਲਘੂ ਫਿਲਮ ਅੱਜ ਸਮਾਗਮ ਦੌਰਾਨ ਦਿਖਾਈ ਗਈ।