ਨਿਊਜ਼ ਪੰਜਾਬ
21 ਫ਼ਰਵਰੀ 2026
ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਲੋਬਲ ਟੈਰਿਫ ਨੂੰ ਗੈਰ-ਕਾਨੂੰਨੀ ਕਰਾਰ ਦੇਣ ਤੋਂ ਬਾਅਦ ਭਾਰਤੀ ਨਿਰਯਾਤਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਚੀਫ ਜਸਟਿਸ ਜੌਨ ਰੌਬਰਟਸ ਦੀ ਅਗਵਾਈ ਹੇਠ 6-3 ਦੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਵਿਸ਼ਵ ਪੱਧਰ ‘ਤੇ ਲਗਾਏ ਗਏ ਉੱਚੇ ਟੈਰਿਫ ਅਧਿਕਾਰਾਂ ਦਾ ਦੁਰਪਯੋਗ ਸਨ।
ਨਵੇਂ ਹੁਕਮਾਂ ਅਨੁਸਾਰ 24 ਫਰਵਰੀ 2026 ਤੋਂ ਅਮਰੀਕਾ ਵਿੱਚ ਆਯਾਤ ਕੀਤੇ ਜਾਣ ਵਾਲੇ ਭਾਰਤੀ ਸਾਮਾਨਾਂ ‘ਤੇ ਹੁਣ ਅਸਥਾਈ ਤੌਰ ‘ਤੇ ਸਿਰਫ਼ 10 ਫੀਸਦ ਆਯਾਤ ਸਰਚਾਰਜ ਲੱਗੇਗਾ। ਇਸ ਤੋਂ ਪਹਿਲਾਂ ਭਾਰਤ ‘ਤੇ ਕੁੱਲ ਟੈਰਿਫ 50 ਫੀਸਦ ਤੱਕ ਪਹੁੰਚ ਗਿਆ ਸੀ, ਜਿਸਨੂੰ ਅੰਤਰਿਮ ਵਪਾਰ ਸਮਝੌਤੇ ਤਹਿਤ 18 ਫੀਸਦ ਕੀਤਾ ਗਿਆ ਸੀ। ਹੁਣ ਤਾਜ਼ਾ ਫੈਸਲੇ ਨਾਲ ਭਾਰਤੀ ਐਕਸਪੋਰਟਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧਾਂ ਨੂੰ ਨਵਾਂ ਬੂਸਟ ਮਿਲ ਸਕਦਾ ਹੈ।
