PBKS vs RR: ਅੱਜ ਚੰਡੀਗੜ੍ਹ ‘ਚ ਵੱਡੀ ਟੱਕਰ, ਕੌਣ ਮਾਰੇਗਾ ਬਾਜ਼ੀ?

ਨਿਊਜ਼ ਪੰਜਾਬ

28 ਅਪ੍ਰੈਲ 2026

ਅੱਜ 28 ਅਪ੍ਰੈਲ ਦੀ ਸ਼ਾਮ ਨੂੰ Punjab Kings ਅਤੇ Rajasthan Royals ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਜਾਣਾ ਹੈ। ਇਹ ਮੈਚ ਨਵੇਂ ਚੰਡੀਗੜ੍ਹ ਦੇ Maharaja Yadavindra Singh Punjab Cricket Association Stadium ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਦਰਸ਼ਕਾਂ ਲਈ ਐਂਟਰੀ 4:30 ਵਜੇ ਤੋਂ ਖੁੱਲੇਗੀ।

ਮੈਚ ਲਈ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਹਨ। ਕੁੱਲ 8 ਪਾਰਕਿੰਗ ਸਪੇਸ ਬਣਾਈਆਂ ਗਈਆਂ ਹਨ—3 ਵੀਆਈਪੀ ਲਈ ਅਤੇ 5 ਆਮ ਦਰਸ਼ਕਾਂ ਲਈ—ਤਾਂ ਜੋ ਭੀੜ ਨੂੰ ਸੁਚੱਜੇ ਤਰੀਕੇ ਨਾਲ ਸੰਭਾਲਿਆ ਜਾ ਸਕੇ।

ਫਾਰਮ ਦੀ ਗੱਲ ਕਰੀਏ ਤਾਂ ਪੰਜਾਬ ਕਿੰਗਜ਼ 13 ਅੰਕਾਂ ਨਾਲ ਅੰਕ ਸੂਚੀ ਦੇ ਸਿਖਰ ‘ਤੇ ਹੈ। ਟੀਮ ਨੇ 7 ਵਿੱਚੋਂ 6 ਮੈਚ ਜਿੱਤੇ ਹਨ, ਜਦਕਿ ਇੱਕ ਮੈਚ ਮੀਂਹ ਕਾਰਨ ਰੱਦ ਹੋਇਆ। ਦੂਜੇ ਪਾਸੇ ਰਾਜਸਥਾਨ ਰਾਇਲਜ਼ 8 ਵਿੱਚੋਂ 5 ਜਿੱਤਾਂ ਨਾਲ ਚੌਥੇ ਸਥਾਨ ‘ਤੇ ਹੈ।

ਪੰਜਾਬ ਦੀ ਤਾਕਤ ਉਸਦਾ ਟਾਪ ਆਰਡਰ ਹੈ—ਪ੍ਰਿਯਾਂਸ਼ੂ ਆਰੀਆ ਅਤੇ ਪ੍ਰਭਸਿਮਰਨ ਸਿੰਘ ਲਗਾਤਾਰ ਸ਼ਾਨਦਾਰ ਸ਼ੁਰੂਆਤ ਦੇ ਰਹੇ ਹਨ, ਜਿਸ ਨਾਲ ਟੀਮ ਪਾਵਰਪਲੇ ਵਿੱਚ ਦਬਦਬਾ ਬਣਾਉਂਦੀ ਆ ਰਹੀ ਹੈ। ਇਹੀ ਕਾਰਨ ਹੈ ਕਿ ਟੀਮ ਅਜੇ ਤੱਕ ਅਜਿੱਤ ਰਹੀ ਹੈ।

ਸੰਭਾਵਿਤ ਪਲੇਇੰਗ ਇਲੈਵਨ:

ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ੂ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਾਰਕੋ ਯੈਨਸਨ, ਜ਼ੇਵੀਅਰ ਬਾਰਟਲੇਟ, ਵਿਜੇ ਕੁਮਾਰ ਵੈਸਾਖ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ, ਨੇਹਲ ਵਢੇਰਾ।

ਰਾਜਸਥਾਨ ਰਾਇਲਜ਼: ਯਸ਼ਸਵੀ ਜੈਸਵਾਲ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਤੁਸ਼ਾਰ ਦੇਸ਼ਪਾਂਡੇ, ਨੰਦਰੇ ਬਰਗਰ, ਬ੍ਰਿਜੇਸ਼ ਸ਼ਰਮਾ, ਰਵੀ ਬਿਸ਼ਨੋਈ, ਵੈਭਵ ਸੂਰਯਵੰਸ਼ੀ।