ਨਿਊਜ਼ ਪੰਜਾਬ
25 ਅਪ੍ਰੈਲ 2026
Reserve Bank of India (RBI) ਨੇ Paytm Payments Bank Limited ਦਾ ਲਾਇਸੈਂਸ ਰੱਦ ਕਰਦੇ ਹੋਏ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਬੈਂਕ ਦੀਆਂ ਸਾਰੀਆਂ ਬੈਂਕਿੰਗ ਗਤੀਵਿਧੀਆਂ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀਆਂ ਗਈਆਂ ਹਨ। RBI ਮੁਤਾਬਕ ਇਹ ਕਦਮ ਬੈਂਕ ਵੱਲੋਂ ਨਿਯਮਾਂ ਦੀ ਉਲੰਘਣਾ, ਪ੍ਰਬੰਧਨ ਦੀਆਂ ਕਮੀਆਂ ਅਤੇ ਗਾਹਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਣ ਦੇ ਸੰਭਾਵਿਤ ਖ਼ਤਰੇ ਕਾਰਨ ਚੁੱਕਿਆ ਗਿਆ ਹੈ। ਹਾਲਾਂਕਿ, ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਗਾਹਕਾਂ ਦਾ ਜਮ੍ਹਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਹਨਾਂ ਨੂੰ ਵਾਪਸ ਮਿਲੇਗਾ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ। ਹੁਣ RBI ਹਾਈ ਕੋਰਟ ਦਾ ਰੁਖ ਕਰਕੇ ਬੈਂਕ ਨੂੰ ਕਾਨੂੰਨੀ ਤੌਰ ‘ਤੇ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ, ਜਿਸ ਨਾਲ Paytm Payments Bank ਦੀ ਕਾਰਵਾਈ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗੀ।
