APMA (India) ਦੀ ਸਰਬਸੰਮਤੀ ਨਾਲ ਚੋਣ – ਗੁਰਪ੍ਰੀਤ ਸਿੰਘ ਪ੍ਰਧਾਨ, ਜੀ ਐਸ ਕਾਹਲੋਂ ਚੇਅਰਮੈਨ ਅਤੇ ਦਲਜੀਤ ਸਿੰਘ,  ਸੋਹਨ ਸਿੰਘ,  ਜੇ.ਐਮ. ਸ਼ਰਮਾ, ਬਲਵਿੰਦਰ ਸਿੰਘ ਅਹੁਦੇਦਾਰ ਬਣੇ 

ਨਿਊਜ਼ ਪੰਜਾਬ

ਲੁਧਿਆਣਾ, 1 ਜੁਲਾਈ – ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਐਮ.ਐਸ.ਐਮ.ਈ. ਬੋਰਡ ਦੇ ਮੈਂਬਰ ਅਤੇ ਆਈ.ਪੀ.ਐਫ.ਸੀ. ਮੁਖੀ ਸ੍ਰ. ਗੁਰਪ੍ਰੀਤ ਸਿੰਘ ਕਾਹਲੋਂ ਪ੍ਰਧਾਨ ਚੁਣੇ ਗਏ  ਉਨ੍ਹਾਂ ਦੇ ਨਾਲ ਜਨਰਲ ਸਕੱਤਰ – ਸ੍ਰ. ਦਲਜੀਤ ਸਿੰਘ, ਵਿੱਤ ਸਕੱਤਰ – ਸ੍ਰ. ਸੋਹਨ ਸਿੰਘ, ਸੀਨੀਅਰ ਉਪ ਪ੍ਰਧਾਨ – ਸ੍ਰੀ ਜੇ.ਐਮ. ਸ਼ਰਮਾ, ਸੰਯੁਕਤ ਸਕੱਤਰ – ਸ੍ਰ. ਬਲਵਿੰਦਰ ਸਿੰਘ ਐਮ.ਕੇ.ਸੀ., ਮੋਜ਼ੂਦਾ ਪ੍ਰਧਾਨ ਸ੍ਰ. ਗੁਰਪ੍ਰਗਟ ਸਿੰਘ ਕਾਹਲੋਂ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ

ਪ੍ਰੀਜ਼ਾਈਡਿੰਗ ਅਫਸਰ ਡਾ. ਸੰਜੀਵ ਕਟੋਚ, ਜੀਐਮ ਆਈਏਐਚਟੀ, ਲੁਧਿਆਣਾ ਅਤੇ ਸ੍ਰ. ਇੰਦਰਜੀਤ ਸਿੰਘ ਨਵਯੁਗ ਕੋ ਪ੍ਰੀਜ਼ਾਈਡਿੰਗ ਅਫਸਰ ਵੱਲੋਂ ਉਕਤ ਟੀਮ ਦਾ ਐਲਾਨ ਕੀਤਾ ਗਿਆ, ਉਨ੍ਹਾਂ ਕਿਹਾ ਅਹੁਦਿਆਂ ਲਈ ਕਿਸੇ ਵੀ ਹੋਰ ਮੈਂਬਰ ਨੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਕਾਰਨ ਉਕਤ ਟੀਮ ਨੂੰ ਸਰਬਸੰਮਤੀ ਨਾਲ ਪੰਜ ਸਾਲ ਲਈ ਅਹੁਦੇਦਾਰ ਐਲਾਨਿਆ ਗਿਆ,

ਇਸ ਸਮੇਂ ਸਮਾਗਮ ਦੇ ਮੁੱਖ ਮਹਿਮਾਨ ਸ਼੍ਰ. ਕੁਲਵੰਤ ਸਿੰਘ ਸਿੱਧੂ ਵਿਧਾਇਕ ਹਲਕਾ ਆਤਮ ਨਗਰ ਲੁਧਿਆਣਾ ਨੇ ਨਵੇਂ ਅਹੁਦੇਦਾਰਾਂ ਨੂੰ ਮੁਬਾਰਕਾਂ ਦੇਂਦਿਆਂ ਕਿਹਾ ਕਿ ਉਦਯੋਗ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਹਮੇਸ਼ਾ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਦੇ ਨਾਲ ਹਮੇਸ਼ਾ ਨਾਲ ਖੜ੍ਹੇ ਹਨ

ਨਵੇਂ ਚੁਣੇ ਗਏ ਪ੍ਰਧਾਨ ਸ੍ਰ. ਗੁਰਪ੍ਰੀਤ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਟੀਚਾ ਆਟੋ ਪਾਰਟਸ ਉਦਯੋਗ ਨੂੰ ਪ੍ਰਫੁਲਤ ਕਰਨ ਲਈ ਕੰਮ ਕਰਨਾ ਹੈ । ਉਨ੍ਹਾਂ ਦਾ ਦ੍ਰਿਸ਼ਟੀਕੋਣ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਉਦਯੋਗ ਇਕੱਠੇ ਕੰਮ ਕਰਨ, ਇਕੱਠੇ ਵਧਣ ਅਤੇ ਦੇਸ਼ ਨੂੰ ਪਹਿਲਾਂ ਵਾਂਗ ਪ੍ਰਫੁੱਲਤ ਕਰਨ। ਉਨ੍ਹਾਂ ਦਾ ਪਹਿਲਾ ਕਦਮ ਕੇਂਦਰ ਅਤੇ ਰਾਜ ਪੱਧਰ ‘ਤੇ ਚੱਲ ਰਹੀਆਂ ਨੀਤੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਕਾਰਜਸ਼ੀਲ ਬਣਾਉਣਾ ਹੈ ਤਾਂ ਜੋ ਆਟੋ ਉਦਯੋਗ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿੱਲ ਸਕੇ

ਪ੍ਰਧਾਨ ਸ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਉਦਯੋਗ ਦੀ ਤਰੱਕੀ ਲਈ ਪਹਿਲਕਦਮੀਆਂ ਕਰਦੇ ਰਹਾਂਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਨਵੀਨਤਾ ‘ਤੇ ਜ਼ੋਰ ਦੇਣਾ ਹੈ। ਉਹ ਆਈਪੀਐਫਸੀ ਦੇ ਪ੍ਰੋਜੈਕਟਾਂ ਨਾਲ ਕੰਮ ਕਰਨ ਅਤੇ ਡਿਜ਼ਾਈਨ ਦੇ ਕੰਮਾਂ ਦੁਆਰਾ ਮੈਂਬਰਾਂ ਨੂੰ ਸਹੂਲਤਾਂ ਦੇਣ ਲਈ ਕੰਮ ਕਰਨਾ ਸ਼ਾਮਲ ਹੈ । ਉਹ ਬਿਨਾਂ ਕਿਸੇ ਅਧਾਰ ਦੇ ਸਾਰੇ ਉਦਯੋਗ ਨਵੀਆਂ ਉਚਾਈਆਂ ‘ਤੇ ਪਹੁੰਚਣ ਲਈ ਸਹਿਯੋਗ ਵਿੱਚ ਕੰਮ ਕਰਨਗੇ। ਨਤੀਜੇ ਤੁਰੰਤ ਨਹੀਂ ਹੋ ਸਕਦੇ ਪਰ ਉਹ ਜ਼ਰੂਰ ਵਧੀਆ ਹੋਣਗੇ।

ਇਸ ਸਮੇਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵੱਖ ਵੱਖ ਉਦਯੋਗਿਕ ਆਗੂਆਂ ਜ੍ਹਿਨਾਂ ਵਿੱਚ  ਸ਼੍ਰੀ ਰਜਨੇਸ਼ ਆਹੂਜਾ ਪ੍ਰਧਾਨ ਐਪੈਕਸ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ, ਪ੍ਰਧਾਨ ਮਸ਼ੀਨ ਟੂਲਜ਼ ਸ.ਕੁਲਵੰਤ ਸਿੰਘ ਐਨ.ਕੇ.ਐਚ, ਫਿਕੋ ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ, ਯੂਸੀਪੀਐਮਏ ਚੇਅਰਮੈਨ ਸ਼੍ਰੀ. ਚਰਨਜੀਤ ਸਿੰਘ ਵਿਸ਼ਵਕਰਮਾ, ਸਿਲਾਈ ਮਸ਼ੀਨ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ: ਜਗਬੀਰ ਸਿੰਘ ਸੋਖੀ, ਜਨਤਾ ਨਗਰ ਸਮਾਲ ਸਕੇਲ ਐਸੋਸੀਏਸ਼ਨ ਦੇ ਪ੍ਰਧਾਨ ਸ.ਜਸਵਿੰਦਰ ਸਿੰਘ ਠਕਰਾਲ, ਟੈਕਸਟਾਈਲ ਨਿਟਵੀਅਰ ਕਲੱਬ ਜਨਰਲ ਸਕੱਤਰ  ਸ਼. ਚਰਨਜੀਵ ਸਿੰਘ, ਫਾਸਟਨਰ ਐਸੋਸੀਏਸ਼ਨ ਸ.ਭਰਪੂਰ ਸਿੰਘ,CICU ਸੰਯੁਕਤ ਸਕੱਤਰ ਸ. ਐੱਸ.ਬੀ. ਸਿੰਘ, ਹੈਂਡ ਟੂਲਜ਼ ਐਸੋਸੀਏਸ਼ਨ ਵੱਲੋਂ ਸ.ਬਲਜਿੰਦਰ ਸਿੰਘ ਤੂਰ, ਸ ਸ਼ਰਨਪਾਲ ਸਿੰਘ ਜੀ.ਐਮ., ਸੀ.ਟੀ.ਆਰ., ਐਲ.ਡੀ.ਐਚ. ਆਦਿ ਨੇ ਵਧਾਈ ਦਿੱਤੀ

ਸ੍ਰ. ਗੁਰਪਰਗਟ ਸਿੰਘ ਕਾਹਲੋਂ ਨੇ ਸਾਰੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਤਰਵਿੰਦਰ ਸਿੰਘ ਬਖਸ਼ੀ, ਸ. ਨਰਿੰਦਰਪਾਲ ਸਿੰਘ ਸ਼. ਸਤਿੰਦਰ ਸਿੰਘ ਬਰਨਾਲਾ, ਸ. ਨਿਤਿਨ ਸ਼ਰਮਾ, ਸ਼. ਭੋਲਾ ਝਾਅ ਭਾਜਪਾ ਆਗੂ, ਸ੍ਰ. ਜਸ਼ਨਦੀਪ ਸਿੰਘ ਕਾਹਲੋਂ, ਸ੍ਰ. ਰਾਜਪਾਲ ਸਿੰਘ ਅਤੇ ਸਾਰੇ ਕਾਰਜਕਾਰੀ ਅਤੇ ਹੋਰ ਏਪੀਐਮਏ ਮੈਂਬਰ ਵੀ ਮੌਜੂਦ ਸਨ।