ਹਰਜੀਤ ਸਿੰਘ ਖ਼ਾਲਸਾ
ਖੰਨਾ, 1ਜੁਲਾਈ 2025, ਅੱਜ ਸ.ਪ.ਸ ਨੰ 9 ਮਾਡਲ ਟਾਊਨ,ਵਾਰਡ ਨੰ 2,ਵਲੋਂ ਡਾਕਟਰ ਡੇ ਮੌਕੇ ਡਾ ਸੁਨਿਧੀ ਦਾ ਸਨਮਾਨ,ਅਜ ਮਿਤੀ 1/7/2025 ਨੂੰ ਸਰਕਾਰੀ ਪ.ਸਕੂਲ ਨੰ 9 ਮਾਡਲ ਟਾਊਨ ,ਵਾਰਡ ਨੰਬਰ 2 ਖੰਨਾ ਵਲੋਂ ਡਾਕਟਰ ਡੇ ਮੌਕੇ ਆਮ ਆਦਮੀ ਕਲੀਨਿੰਗ ਮਾਡਲ ਟਾਊਨ ਖੰਨਾ ਵਿਖੇ ਸੇਵਾ ਨਿਭਾ ਰਹੇ ਡਾ ਸੁਨਿਧੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ ਸੁਨਿਧੀ ਅਤੇ ਸਮੂਹ ਸਟਾਫ ਵਲੋ ਸਾਰੇ ਇਲਾਕੇ ਦੇ ਲੋਕਾ ਨੂੰ ਬਹੁਤ ਧਿਆਨਪੂਰਵਕ ਸੇਵਾਵਾ ਦੇਣ ਕਾਰਨ ਅਤੇ ਵਧੀਆ ਸੁਭਾਅ ਲਈ ਧੰਨਵਾਦ ਕੀਤਾ ਗਿਆ।
ਸਕੂਲ ਇੰਚਾਰਜ ਮੈਮ ਦੀਪਮਾਲਾ ਸ਼ਰਮਾ ਅਤੇ ਸਮੂਹ ਸਟਾਫ ਹਾਜਰ ਸਨ ਜਿਨਾਂ ਵਿਚ ਸੁਮਨ ਬਾਲਾ,ਬਲਜੀਤ ਕੌਰ,ਮਨਦੀਪ ਕੌਰ,ਨਿਸ਼ਾ ਦੇਵੀ,ਅਵਤਾਰ ਕੌਰ,ਸ਼ੀਨਮ,ਕੁਲਜੀਤ ਕੌਰ,ਸਰਬਜੀਤ ਕੌਰ,ਲਵਲੀਨ ਕੌਰ,ਸ਼ਿਲਪਾ ਰਾਣੀ,ਕਮਲਜੀਤ ਕੌਰ,ਸ.ਭਗਵਾਨ ਸਿੰਘ,ਸ.ਮਨਜੀਤ ਸਿੰਘ,ਅਮਨ ਸ਼ਰਮਾ ਹਾਜਿਰ ਸਨ।
ਡਾ ਸੁਨਿਧੀ ਵਲੋ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ਼ ਦੁਆਇਆ ਕਿ ਊਹ ਸਾਰੇ ਇਲਾਕਾ ਵਾਸੀਆ ਦੀ ਸੇਵਾ ਲਈ ਹਾਜਰ ਹਨ।
