ਨਿਊਜ਼ ਪੰਜਾਬ
22 ਅਪ੍ਰੈਲ 2026
Brossard ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਕੈਨੇਡੀਅਨ ਨਾਗਰਿਕ ਅਤੇ ਪੰਜਾਬੀ ਮੂਲ ਦੇ ਡ੍ਰਾਈਵਰ ਬਲਜੀਤ ਸਿੰਘ (29) ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਇੱਕ ਮਾਂ ਅਤੇ ਉਸਦੇ ਪੁੱਤਰ ਨੂੰ ਕੁਚਲ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਇਹ ਹਾਦਸਾ 19 ਜੁਲਾਈ 2022 ਦੀ ਰਾਤ ਨੂੰ Highway 30 ‘ਤੇ ਵਾਪਰਿਆ। 21 ਅਪ੍ਰੈਲ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਅਤੇ ਮੰਨਿਆ ਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਈਲ ‘ਤੇ ਲੂਡੋ ਖੇਡ ਰਿਹਾ ਸੀ, ਜਿਸ ਕਾਰਨ ਉਸਦਾ ਧਿਆਨ ਭਟਕਿਆ ਅਤੇ ਹਾਦਸਾ ਹੋਇਆ। ਪੁਲਿਸ ਵੱਲੋਂ ਟਰੱਕ ਦੇ ਡੈਸ਼ਕੈਮ ਦੀ ਫੁਟੇਜ ਜ਼ਬਤ ਕੀਤੀ ਗਈ ਹੈ, ਜਿਸ ਵਿੱਚ ਉਹ ਖੇਡ ਖੇਡਦਾ ਦਿਖਾਈ ਦਿੰਦਾ ਹੈ। ਹਾਲਾਂਕਿ, ਪੁਲਿਸ ਨੇ ਇਹ ਫੁਟੇਜ ਜਨਤਾ ਨਾਲ ਸਾਂਝੀ ਨਹੀਂ ਕੀਤੀ ਕਿਉਂਕਿ ਇਹ ਮਾਮਲਾ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕੀਤਾ ਗਿਆ ਹੈ।
