ਹੇਮਕੁੰਟ ਸਾਹਿਬ ਯਾਤਰਾ 2026 ਲਈ ਤਿਆਰੀਆਂ ਤੇਜ਼, ਭਾਰੀ ਬਰਫ਼ ਬਣੀ ਚੁਣੌਤੀ

ਨਿਊਜ਼ ਪੰਜਾਬ

8 ਅਪ੍ਰੈਲ 2026

Sri Hemkund Sahib ਦੀ ਸਲਾਨਾ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਤਿਆਰੀਆਂ ਪੂਰੇ ਜੋਰਾਂ ‘ਤੇ ਜਾਰੀ ਹਨ। ਭਾਰਤੀ ਫੌਜ ਅਤੇ ਗੁਰਦੁਆਰਾ ਮੈਨੇਜਮੈਂਟ ਟਰੱਸਟ ਵੱਲੋਂ ਸਾਂਝੀ ਯੋਜਨਾ ਤਹਿਤ Govindghat ਤੋਂ ਧਾਮ ਤੱਕ ਦੇ ਪੈਦਲ ਰਸਤੇ ਦਾ ਨਿਰੀਖਣ ਕੀਤਾ ਗਿਆ। ਜਾਂਚ ਦੌਰਾਨ ਧਾਮ ਦੇ ਆਲੇ-ਦੁਆਲੇ 5 ਤੋਂ 6 ਫੁੱਟ ਤੱਕ ਬਰਫ਼ ਮਿਲੀ, ਜਦਕਿ Atalakoti Glacier Point ‘ਤੇ ਵੱਡੀ ਮਾਤਰਾ ਵਿੱਚ ਬਰਫ਼ ਦੇ ਟੁਕੜੇ ਯਾਤਰਾ ਲਈ ਮੁੱਖ ਰੁਕਾਵਟ ਬਣੇ ਹੋਏ ਹਨ। ਟਰੱਸਟ ਅਨੁਸਾਰ 15 ਅਪ੍ਰੈਲ ਤੋਂ ਬਾਅਦ ਰਸਤੇ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਵੇਗਾ ਅਤੇ ਮੌਸਮ ਸਾਫ਼ ਰਹਿਣ ਦੀ ਸੂਰਤ ਵਿੱਚ ਇਹ ਕੰਮ ਜਲਦੀ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਸਾਲ ਯਾਤਰਾ 23 ਮਈ 2026 ਤੋਂ ਸ਼ੁਰੂ ਹੋਵੇਗੀ, ਜਦਕਿ ਪਹਿਲਾ ਜੱਥਾ 20 ਮਈ ਨੂੰ Rishikesh ਤੋਂ ਰਵਾਨਾ ਹੋਵੇਗਾ।