ਹਿਮਾਚਲ ਸਰਕਾਰ ਦਾ ਯੂ-ਟਰਨ: ਵਿਰੋਧ ਤੋਂ ਬਾਅਦ ਐਂਟਰੀ ਟੈਕਸ ਘਟਾਇਆ, ਗੁਆਂਢੀ ਰਾਜਾਂ ਨੂੰ ਵੀ ਮਿਲੇਗੀ ਛੂਟ

ਨਿਊਜ਼ ਪੰਜਾਬ

1 ਅਪ੍ਰੈਲ 2026

ਪੰਜਾਬ ਅਤੇ ਹਰਿਆਣਾ ਵਿੱਚ ਤਿੱਖੇ ਵਿਰੋਧ ਤੋਂ ਬਾਅਦ Himachal Pradesh ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਐਂਟਰੀ ਟੈਕਸ ਦਰਾਂ ਵਿੱਚ ਕਮੀ ਕਰ ਦਿੱਤੀ ਹੈ। ਨਵੇਂ ਹੁਕਮਾਂ ਮੁਤਾਬਕ 6 ਤੋਂ 12 ਸੀਟਰ ਵਾਹਨਾਂ ਲਈ ਟੈਕਸ ਹੁਣ ਘਟਾ ਕੇ ਸਿਰਫ਼ ₹100 ਕਰ ਦਿੱਤਾ ਗਿਆ ਹੈ। ਨਾਲ ਹੀ ਟੋਲ ਬੈਰੀਅਰ ਤੋਂ 5 ਕਿਲੋਮੀਟਰ ਦੇ ਅੰਦਰ ਰਹਿਣ ਵਾਲੇ ਲੋਕਾਂ—ਚਾਹੇ ਉਹ Punjab, Haryana ਜਾਂ ਹੋਰ ਗੁਆਂਢੀ ਰਾਜਾਂ ਦੇ ਹੋਣ—ਨੂੰ ਵੀ Concession Pass ਦੀ ਸਹੂਲਤ ਮਿਲੇਗੀ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਐਂਟਰੀ ਫੀਸ ਵਧਾਉਣ ਕਾਰਨ ਦੋਵਾਂ ਰਾਜਾਂ ਵਿੱਚ ਗੁੱਸਾ ਵੱਧ ਗਿਆ ਸੀ ਅਤੇ ਪੰਜਾਬ ਵੱਲੋਂ ਐਂਟਰੀ ਪੁਆਇੰਟ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਦਖ਼ਲ ਤੋਂ ਬਾਅਦ ਸਰਕਾਰ ਨੇ ਤੁਰੰਤ ਦਰਾਂ ਵਿੱਚ ਸੋਧ ਕਰਕੇ ਹਾਲਾਤ ਨਰਮ ਕਰਨ ਦੀ ਕੋਸ਼ਿਸ਼ ਕੀਤੀ ਹੈ।