ਨਿਊਜ਼ ਪੰਜਾਬ
1 ਅਪ੍ਰੈਲ 2026
ਤੜਕ ਸਵੇਰੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨਾਲ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। Crimea ਵਿੱਚ ਰੂਸ ਦਾ Antonov An-26 ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 29 ਲੋਕਾਂ ਦੀ ਮੌਤ ਹੋ ਗਈ। Russian Ministry of Defence ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾਂ ਵਿੱਚ 23 ਯਾਤਰੀ ਅਤੇ 6 ਕਰਮਚਾਰੀ ਸ਼ਾਮਲ ਹਨ ਅਤੇ ਕਿਸੇ ਦੇ ਵੀ ਬਚਣ ਦੀ ਕੋਈ ਜਾਣਕਾਰੀ ਨਹੀਂ ਮਿਲੀ। ਸ਼ੁਰੂਆਤੀ ਜਾਂਚ ਮੁਤਾਬਕ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਮੰਨਿਆ ਜਾ ਰਿਹਾ ਹੈ, ਕਿਉਂਕਿ ਜਹਾਜ਼ ‘ਤੇ ਕਿਸੇ ਵੀ ਬਾਹਰੀ ਹਮਲੇ ਦੇ ਸੰਕੇਤ ਨਹੀਂ ਮਿਲੇ। ਮੰਗਲਵਾਰ ਸ਼ਾਮ ਕਰੀਬ 6 ਵਜੇ ਇੱਕ ਨਿਯਮਿਤ ਉਡਾਣ ਦੌਰਾਨ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ, ਜਿਸ ਤੋਂ ਬਾਅਦ ਖੋਜ ਟੀਮਾਂ ਨੇ ਹਾਦਸੇ ਵਾਲੀ ਥਾਂ ਦੀ ਪਛਾਣ ਕੀਤੀ ਅਤੇ ਜਾਂਚ ਲਈ ਫੌਜੀ ਕਮਿਸ਼ਨ ਭੇਜਿਆ ਗਿਆ ਹੈ।
