ਨਿਊਜ਼ ਪੰਜਾਬ
27 ਮਾਰਚ,2026
ਭਾਰਤੀ ਫੌਜ (Indian Army) ਵੱਲੋਂ ਵੇਰਕਾ ਦੁੱਧ ਪਾਊਡਰ ਦੇ ਨਮੂਨੇ ਗੁਣਵੱਤਾ ਟੈਸਟ ਵਿੱਚ ਅਸਫਲ ਰਹਿਣ ਕਾਰਨ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟਡ (ਮਿਲਕਫੈੱਡ) ਨੇ ਲੁਧਿਆਣਾ ਦੇ ਜਨਰਲ ਮੈਨੇਜਰ ਐਸ. ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਫੌਜ ਨੂੰ ਸਪਲਾਈ ਕੀਤੇ ਗਏ ਲਗਭਗ 125 ਮੀਟ੍ਰਿਕ ਟਨ ਵੇਰਕਾ ਬ੍ਰਾਂਡ ਦੇ ਦੁੱਧ ਪਾਊਡਰ ਦੇ ਦੋ ਬੈਚ—58.338 ਅਤੇ 66.654 ਮੀਟ੍ਰਿਕ ਟਨ—ਗੁਣਵੱਤਾ ਮਾਪਦੰਡਾਂ ‘ਤੇ ਖਰੇ ਨਾ ਉਤਰਣ ਕਾਰਨ ਵਾਪਸ ਕਰ ਦਿੱਤੇ ਗਏ। ਇਸ ਮਾਮਲੇ ਨੇ ਰਾਜਨੀਤਿਕ ਤੌਰ ‘ਤੇ ਵੀ ਗਰਮੀ ਪੈਦਾ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਤੱਥ-ਖੋਜ ਕਮੇਟੀ ਬਣਾਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਮੰਤਰੀ Balbir Singh ਨੇ ਕਿਹਾ ਕਿ ਦੋ ਨਮੂਨੇ ਫੇਲ੍ਹ ਹੋਣ ਦੀ ਜਾਣਕਾਰੀ ਮੀਡੀਆ ਰਾਹੀਂ ਮਿਲੀ ਹੈ ਅਤੇ ਵੇਰਕਾ ਆਪਣੀ ਅੰਦਰੂਨੀ ਜਾਂਚ ਕਰ ਰਿਹਾ ਹੈ, ਜਦਕਿ ਲੋੜ ਪੈਣ ‘ਤੇ ਖੁਰਾਕ ਸਪਲਾਈ ਵਿਭਾਗ ਵੀ ਜਾਂਚ ਕਰੇਗਾ।
