ਨਿਊਜ਼ ਪੰਜਾਬ
20 ਫ਼ਰਵਰੀ 2026
ਅਮਰੀਕਾ ਦੇ ਰਾਜ ਇੰਡੀਆਨਾ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਇਹ ਘਟਨਾ Indianapolis ਦੇ ਪੱਛਮੀ ਹਿੱਸੇ ਵਿੱਚ ਇਕ ਕਾਊਂਟੀ ਦੇ ਚੌਰਾਹੇ ’ਤੇ 18 ਫਰਵਰੀ ਨੂੰ ਹੋਈ।
ਜਾਣਕਾਰੀ ਅਨੁਸਾਰ ਇਕ ਭਾਰਤੀ ਟਰੱਕ ਚਾਲਕ, ਜਿਸ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ, ਉੱਤੇ ਦੋਸ਼ ਹੈ ਕਿ ਉਸਨੇ ਲਾਲ ਬੱਤੀ ਪਾਰ ਕੀਤੀ। ਇਸ ਕਾਰਨ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ।ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਇੰਮੀਗ੍ਰੇਸ਼ਨ ਅਧਿਕਾਰੀਆਂ ਕੋਲ ਪੇਸ਼ ਕੀਤਾ ਹੈ। ਹਾਦਸੇ ਵਾਲੀ ਥਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਸੁਖਦੀਪ ਸਿੰਘ ਨੂੰ 2025 ਵਿੱਚ ਕਮਰਸ਼ੀਅਲ ਡਰਾਇਵਿੰਗ ਲਾਇਸੈਂਸ ਜਾਰੀ ਕੀਤਾ ਗਿਆ ਸੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸਾ ਨਸ਼ੇ ਦੀ ਹਾਲਤ ਕਾਰਨ ਵਾਪਰਿਆ ਜਾਂ ਕਿਸੇ ਹੋਰ ਕਾਰਨ ਕਰਕੇ। ਏਜੰਸੀਆਂ ਪੂਰੀ ਘਟਨਾ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ।
