ਡੇਰਾ ਬਿਆਸ ਭੰਡਾਰਿਆਂ ਲਈ ਰੇਲਵੇ ਵੱਲੋਂ ਸਹਾਰਨਪੁਰ–ਬਿਆਸ ਤੇ ਨਿਜ਼ਾਮੁਦੀਨ–ਬਿਆਸ ਸਪੈਸ਼ਲ ਟ੍ਰੇਨਾਂ ਦਾ ਐਲਾਨ

ਨਿਊਜ਼ ਪੰਜਾਬ

9 ਫ਼ਰਵਰੀ 2026

ਰੇਲਵੇ ਵਿਭਾਗ ਵੱਲੋਂ ਡੇਰਾ ਬਿਆਸ ਵਿੱਚ ਫਰਵਰੀ ਤੇ ਮਾਰਚ ਮਹੀਨੇ ਦੌਰਾਨ ਲੱਗਣ ਵਾਲੇ ਭੰਡਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਧਾਲੂਆਂ ਦੀ ਸਹੂਲਤ ਲਈ ਸਹਾਰਨਪੁਰ–ਬਿਆਸ ਅਤੇ ਨਿਜ਼ਾਮੁਦੀਨ–ਬਿਆਸ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 20 ਮਾਰਚ ਨੂੰ ਸਹਾਰਨਪੁਰ ਤੋਂ ਚੱਲਣ ਵਾਲੀ ਸਪੈਸ਼ਲ ਟ੍ਰੇਨ ਅੰਬਾਲਾ ਰੁਕਦੀ ਹੋਈ ਬਿਆਸ ਪਹੁੰਚੇਗੀ, ਜਿਸ ਦੀ ਵਾਪਸੀ 22 ਮਾਰਚ ਨੂੰ ਹੋਵੇਗੀ।

ਇਸੇ ਤਰ੍ਹਾਂ 27 ਮਾਰਚ ਨੂੰ ਸਹਾਰਨਪੁਰ ਤੋਂ ਚੱਲਣ ਵਾਲੀ ਟ੍ਰੇਨ 29 ਮਾਰਚ ਨੂੰ ਵਾਪਸ ਮੁੜੇਗੀ। ਉੱਥੇ ਹੀ ਨਿਜ਼ਾਮੁਦੀਨ–ਬਿਆਸ ਸਪੈਸ਼ਲ ਟ੍ਰੇਨ 26 ਮਾਰਚ ਨੂੰ ਦਿੱਲੀ ਤੋਂ ਚੱਲੇਗੀ ਅਤੇ 29 ਮਾਰਚ ਨੂੰ ਵਾਪਸੀ ਕਰੇਗੀ। ਰੇਲਵੇ ਦਾ ਮਕਸਦ ਹੈ ਕਿ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।