ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੀ ਧਮਕੀ ਤੋਂ ਬਾਅਦ ਅਫਰਾ ਤਫਰੀ,ਪੁਲਿਸ ਅਤੇ ਬੰਬ ਸਕੁਐਡ ਮੌਕੇ ‘ਤੇ ਮੌਜੂਦ

ਨਿਊਜ਼ ਪੰਜਾਬ

9 ਫ਼ਰਵਰੀ 2026

ਅੱਜ ਸਵੇਰੇ ਦਿੱਲੀ  ਦੇ ਵੱਖ-ਵੱਖ ਇਲਾਕਿਆਂ ਦੇ ਨੌਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ‘ਤੇ ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਡਿਸਪੋਜ਼ਲ ਸਕੁਐਡ ਦੀਆਂ ਟੀਮਾਂ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ।

ਜਿਨ੍ਹਾਂ ਸਕੂਲਾਂ ਨੂੰ ਧਮਕੀ ਭਰਿਆ ਕਾਲ ਮਿਲਿਆ ਹੈ ਉਨ੍ਹਾਂ ਵਿੱਚ ਲੋਰੇਟੋ ਕਾਨਵੈਂਟ ਸਕੂਲ (ਦਿੱਲੀ ਕੈਂਟ), ਕੈਂਬਰਿਜ ਸਕੂਲ (ਸ਼੍ਰੀ ਨਿਵਾਸਪੁਰੀ), ਵੇਦਵਿਆਸ ਇੰਟਰਨੈਸ਼ਨਲ/ਵੇਦਾਂਤ/ਵੇਕਟੇਸ਼ਵਰ ਸਕੂਲ (ਰੋਹਿਣੀ), ਕੈਂਬਰਿਜ ਸਕੂਲ (ਐਨਐਫਸੀ), ਦ ਇੰਡੀਅਨ ਸਕੂਲ (ਸਾਦਿਕ ਨਗਰ), ਸੀਐਮ ਸ਼੍ਰੀ ਸਕੂਲ (ਰੋਹਿਣੀ), ਡੀਟੀਏ ਸਕੂਲ (ਆਈਐਨਏ), ਅਤੇ ਬਾਲ ਭਾਰਤੀ ਸਕੂਲ (ਰੋਹਿਣੀ) ਸ਼ਾਮਲ ਹਨ। ਏਅਰ ਫੋਰਸ ਸਕੂਲ, ਲੋਧੀ ਰੋਡ ਅਤੇ ਸੁਬਰੋਤੋ ਪਾਰਕ, ਕੇਆਰ ਮੰਗਲਮ ਸਕੂਲ ਅਤੇ ਇੰਡੀਅਨ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਸਾਰੇ ਸਕੂਲਾਂ ਦੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਅਤੇ ਪ੍ਰਸ਼ਾਸਨ ਨੇ ਤੁਰੰਤ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ।