ਨਿਊਜ਼ ਪੰਜਾਬ
4 ਫ਼ਰਵਰੀ 2026
ਗਾਜ਼ੀਆਬਾਦ ਦੇ ਭਾਰਤ ਸਿਟੀ ਇਲਾਕੇ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਭੈਣਾਂ ਨੇ ਕਥਿਤ ਤੌਰ ‘ਤੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਮੁਤਾਬਕ ਇਹ ਘਟਨਾ ਤਿਲਾਮੋਡ ਥਾਣਾ ਖੇਤਰ ਅਧੀਨ ਭਾਰਤ ਸਿਟੀ ਸੋਸਾਇਟੀ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਵੱਲੋਂ ਆਨਲਾਈਨ ਗੇਮਿੰਗ ਤੋਂ ਰੋਕਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਤਿੰਨੋਂ ਭੈਣਾਂ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਗੇਮਾਂ ਨਾਲ ਜੁੜੀਆਂ ਹੋਈਆਂ ਸਨ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਕੂਲ ਜਾਣਾ ਵੀ ਛੱਡ ਚੁੱਕੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
