ਭਾਰਤ–ਨਿਊਜ਼ੀਲੈਂਡ ਵਿਚਕਾਰ ਦੂਜਾ ਇਕ ਰੋਜ਼ਾ ਮੈਚ ਅੱਜ ਖੇਡਿਆ ਜਾਵੇਗਾ ਰਾਜਕੋਟ ‘ਚ 

ਨਿਊਜ਼ ਪੰਜਾਬ

14 ਜਨਵਰੀ 2026

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਦੂਜਾ ਮੈਚ ਅੱਜ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟਾਸ ਦੁਪਹਿਰ 1:00 ਵਜੇ ਹੋਵੇਗਾ ਅਤੇ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।ਪਹਿਲੇ ਇਕ ਰੋਜ਼ਾ ਵਿਚ ਆਪਣੀ ਜਿੱਤ ਨਾਲ ਭਾਰਤੀ ਟੀਮ ਲੜੀ ਵਿਚ 1-0 ਨਾਲ ਅੱਗੇ ਹੈ। ਜੇਕਰ ਭਾਰਤ ਅੱਜ ਦੂਜਾ ਮੈਚ ਜਿੱਤਦਾ ਹੈ, ਤਾਂ ਉਹ ਲੜੀ ਵੀ ਜਿੱਤ ਲਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੁਣ ਤੱਕ ਭਾਰਤੀ ਧਰਤੀ ‘ਤੇ ਸੱਤ ਇਕ ਰੋਜ਼ਾ ਲੜੀ ਖੇਡੀ ਜਾ ਚੁੱਕੀ ਹੈ, ਜਿਸ ਵਿਚ ਭਾਰਤੀ ਟੀਮ ਨੇ ਸਾਰੀਆਂ ਸੱਤ ਜਿੱਤੀਆਂ ਹਨ।