ਕੌਂਸਲਰ ਸੋਹਨ ਸਿੰਘ ਗੋਗਾ ਦੀ ਅਗਵਾਈ ਹੇਠ ਰਾਸ਼ਨ ਵੰਡ ਸਮਾਰੋਹ * ਮਨੁੱਖਤਾ ਦੀ ਸੇਵਾ ਵਿੱਚ ਸੰਸਥਾ ਮੋਹਰੀ- ਨਿਰਮੋਲਕ ਸਿੰਘ  

ਲੁਧਿਆਣਾ, 30 ਦਸੰਬਰ: ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਮੇਸ਼ਾਂ ਦੀ ਤਰ੍ਹਾਂ ਇਸ ਮਹੀਨੇ ਵੀ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਗੁਰਦੁਆਰਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿਖੇ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦੇ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੱਰ ‘ਤੇ ਪੁੱਜੇ ਨਿਰਮੌਲਕ ਸਿੰਘ ਕੈਨੇਡਾ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਉੱਭੀ, ਗੁਰਦੀਪ ਸਿੰਘ ਮਲਕਪੁਰ ਨੇ ਵਿਧਵਾਵਾਂ ਨੂੰ ਰਾਸ਼ਨ ਵੰਡਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਨੇ ਸਮੂਹ ਮੈਂਬਰਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਨਾਲ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਕੌਂਸਲਰ ਗੋਗਾ ਅਤੇ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਦਾ ਕਹਿਣਾ ਹੈ ਕਿ ਸੰਸਥਾ ਦਾ ਮਕਸਦ ਕੇਵਲ ਰਾਸ਼ਨ ਦੇਣਾ ਨਹੀਂ, ਸਗੋਂ ਲੋਕਾਂ ਵਿੱਚ ਜਿੰਦਗੀ ਦੇ ਪ੍ਰਤੀ ਵਿਸ਼ਵਾਸ ਜਗਾਉਣਾ ਵੀ ਹੈ। ਸੰਸਥਾ ਹਰ ਮਹੀਨੇ ਨਿਯਮਤ ਤੌਰ ਤੇ ਇਹ ਰਾਸ਼ਨ ਵੰਡ ਸਮਾਰੋਹ ਕਰਦੀ ਹੈ, ਜਿਸ ਰਾਹੀਂ ਬਹੁਤ ਸਾਰੇ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਰਿਹਾ ਹੈ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ,ਕਸ਼ਮੀਰ ਸਿੰਘ ਸਰਾਭਾ, ਹਰਮੀਤ ਸਿੰਘ ਭਾਟੀਆ, ਇੰਦਰਜੀਤ ਸਿੰਘ ਬੋਬੀ, ਤਰਲੋਚਨ ਸਿੰਘ ਗਹੀਰ, ਅਮਰਿੰਦਰ ਸਿੰਘ ਅੰਮ੍ਰਿਤ, ਕੁਲਵਿੰਦਰ ਸਿੰਘ ਬਿਂਟੂ, ਸੋਨੂੰ ਮਠਾੜੂ, ਸੁਖਵਿੰਦਰ ਸਿੰਘ ਦਹੇਲਾ, ਹਰਦੀਪ ਸਿੰਘ ਗੁਰੂ, ਸਵਤਾਰ ਸਿੰਘ ਦਿਉਸੀ, ਲੱਖਾ ਸਿੰਘ, ਜੋਗਾ ਸਿੰਘ, ਅੰਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਹੂੰਝਣ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ ਬਿੱਲੂ, ਮਨਜੀਤ ਸਿੰਘ ਰੂਪੀ, ਅਰਵਿੰਦਰ ਸਿੰਘ ਧੰਜਲ, ਮਹਿੰਦਰ ਸਿੰਘ, ਤੇਜਿੰਦਰ ਸਿੰਘ ਸੈਣੀ, ਕਮਲਜੀਤ ਸਿੰਘ ਲੋਟੇ, ਪ੍ਰੇਮ ਸਿੰਘ ਪੀਐਸ, ਦੀਪਿੰਦਰ ਸਿੰਘ ਸੱਗੂ, ਜੱਗਾ ਸਿੰਘ, ਸੁਰਜੀਤ ਸਿੰਘ ਸੰਤ, ਅਮਰਜੀਤ ਸਿੰਘ, ਸਤਵੰਤ ਸਿੰਘ ਮਠਾੜੂ, ਆਕਾਸ ਵਰਮਾ, ਜਨਕ ਮਹਾਜਨ, ਹਰਜੀ ਕੌਰ, ਬਲਵਿੰਦਰ ਕੌਰ, ਹਰਮਿੰਦਰ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ, ਸਿਮੀ, ਸਰੀਤ, ਡਿੰਪਲ, ਅਨੂ ਸ਼ਰਮਾ, ਰਮਾ ਸ਼ਰਮਾ, ਰੁਪਿੰਦਰ ਕੌਰ, ਸੰਦੀਪ ਕੌਰ, ਬੀਰਪਾਲ ਬਿਰਦੀ, ਅਮਨਦੀਪ ਕੌਰ ਆਦਿ ਹਾਜ਼ਰ ਸਨ। ।। ਫੋਟੋ: ਨਿਰਮੌਲਕ ਸਿੰਘ ਕੈਨੇਡਾ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਉੱਭੀ, ਗੁਰਦੀਪ ਸਿੰਘ ਮਲਕਪੁਰ ਦਾ ਸਨਮਾਨ ਕਰਦੇ ਹੋਏ ਸੋਹਣ ਸਿੰਘ ਗੋਗਾ, ਸੁਖਵਿੰਦਰ ਸਿੰਘ ਦਹੇਲਾ, ਕੁੰਦਨ ਸਿੰਘ ਨਾਗੀ ਤੇ ਹੋਰ 2- ਰਾਸ਼ਨ ਵੰਡਣ ਸਮੇਂ ਨਿਰਮੋਲਕ ਸਿੰਘ, ਗੁਰਦੀਪ ਸਿੰਘ, ਸੋਹਣ ਸਿੰਘ ਗੋਗਾ, ਕੁਲਵਿੰਦਰ ਕੌਰ ਗੋਗਾ, ਕੁੰਦਨ ਸਿੰਘ ਨਾਗੀ, ਸੁਖਵਿੰਦਰ ਸਿੰਘ ਦਹੇਲਾ ਤੇ ਹੋਰ