ਭਾਜਪਾ ਦੀ ਉੱਘੀ ਨੇਤਰੀ ਰਾਸ਼ੀ ਹੇਮਰਾਜ ਅੱਗਰਵਾਲ ‘ਅਟਲ ਪੁਰਸਕਾਰ’ ਨਾਲ ਸਨਮਾਨਿਤ

ਅਟਲ ਪੁਰਸਕਾਰ’ ਅਟਲ ਬਿਹਾਰੀ ਵਾਜਪੇਈ ਦੀ ਪ੍ਰੇਰਣਾ ਦਾਇਕ ਸੋਚ ਨਾਲ ਜੁੜਿਆ ਹੋਇਆ-ਰਾਸ਼ੀ

ਲੁਧਿਆਣਾ 31 ਦਸੰਬਰ – ਅਟਲ ਫਾਊਡੇਸ਼ਨ ਵੱਲੋਂ ਦਿੱਲੀ ਦੇ ਨਿਊ ਮਾਹਾਰਾਸ਼ਟਰ ਸਦਨ ਵਿਖੇ ਬੀਤੇ ਦਿਨ੍ਹੀ ਅਯੋਜਿਤ ਕੀਤੇ ਗਏ ‘ਅਟਲ ਪੁਰਸਕਾਰ’ 2025 ‘ਚ ਭਾਜਪਾ ਦੀ ਉੱਘੀ ਨੇਤਰੀ ਰਾਸ਼ੀ ਹੇਮਰਾਜ ਅੱਗਰਵਾਲ ਨੂੰ ਸਮਾਜਸੇਵਾ, ਰਾਸ਼ਟਰੀ ਸੋਚ ਅਤੇ ਜਨਹਿਤ ਕਾਰਜਾਂ ਪ੍ਰਤੀ ਉਹਨਾਂ ਦੀ ਲਗਾਤਾਰ ਨਿਸ਼ਠਾ ਲਈ ‘ਅਟਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।

ਸਨਮਾਨ ਮਿਲਣ ਤੋਂ ਬਾਅਦ ਗੱਲਬਾਤ ਕਰਦਿਆ ਰਾਸ਼ੀ ਹੇਮਰਾਜ ਅੱਗਰਵਾਲ ਨੇ ਦੱਸਿਆ ਕਿ ਅਟਲ ਫਾਊਡੇਸ਼ਨ ਵੱਲੋਂ ਇਹ ਸਮਾਰੋਹ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ, ਸਵਰਗੀ ਅਟਲ ਬਿਹਾਰੀ ਵਾਜਪਈ ਦੀ ਵਿਚਾਰਧਾਰਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰ ਪ੍ਰਤੀ ਸੇਵਾ ਦੀ ਵਿਰਾਸਤ ਨੂੰ ਸਮ੍ਰਪਿਤ ਸੀ।

ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਭਾਗੀਰਥ ਚੌਧਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਿਨ੍ਹਾਂ ਨੇ ਅਪਣੇ ਸੰਬੋਧਨ ਵਿੱਚ ਜਿੱਥੇ ਪੇਂਡੂ ਵਿਕਾਸ, ਖੇਤੀਬਾੜੀ ਉੱਨਤੀ ਅਤੇ ਸਦਭਾਵਨਾ ਦੇ ਖੇਤਰ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਦ੍ਰਿਸ਼ਟੀਕੋਣ ਦੀ ਮੌਜੂਦਾ ਪ੍ਰਸੰਗਿਕਤਾ ਨੂੰ ਉਜਾਗਰ ਕੀਤਾ। ਰਾਸ਼ੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵਿੱਚ ਵਿਸ਼ਵ ਸ਼ਾਂਤੀ ਦੇ ਰਾਜਦੂਤ ਡਾ.ਪਰਵਿੰਦਰ ਦੀ ਮੌਜੂਦਗੀ ਨੇ ਵੀ ਸਮਾਰੋਹ ਨੂੰ ਇੱਕ ਅੰਤਰਟਾਸ਼ਟਰੀ ਅਤੇ ਮਨਵਤਾਵਾਦੀ ਦ੍ਰਿਸ਼ਿਟੀਕੋਣ ਦਿੱਤਾ। ਉਹਨਾਂ ਕਿਹਾ ਕਿ ‘ਅਟਲ ਪੁਰਸਕਾਰ’ ਨਾ ਸਿਰਫ ਪ੍ਰਾਪਤੀਆਂ ਦੀ ਮਾਨਤਾ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰ ਨਿਰਮਾਣ, ਸਮਾਜ ਭਲਾਈ ਅਤੇ ਸਾਂਤੀ ਲਈ ਯਤਨ ਕਰਨ ਲਈ ਪ੍ਰੇਰਿਤ ਕਰਨ ਦਾ ਸਾਧਨ ਵੀ ਹਨ। ਇਸ ਮੌਕੇ ਰਾਸ਼ੀ ਹੇਮਰਾਜ ਅੱਗਰਵਾਲ ਨੇ ਪੁਰਸਕਾਰ ਸਵੀਕਾਰ ਕਰਦਿਆਂ ਕਿਹਾ ਕਿ ‘ਅਟਲ ਪੁਰਸਕਾਰ’ ਮਿਲਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਸਨਮਾਨ ਸਾਬਕਾ ਪ੍ਰਧਾਨ ਮੰਤਰੀ, ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਦੀ ਪ੍ਰੇਰਣਾ ਦਾਇਕ ਸੋਚ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਉਹਨਾਂ ਨੂੰ ਸਮਾਜ ਅਤੇ ਦੇਸ਼ ਲਈ ਹੋਰ ਵਧੇਰੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਣਾ ਦੇਵੇਗਾ। ਰਾਸ਼ੀ ਨੇ ਇਹ ਵੀ ਦੱਸਿਆ ਕਿ ਮੈਨੂੰ ‘ਅਟਲ ਪੁਰਸਕਾਰ’ ਮਿਲਣ ਤੇ ਭਾਜਪਾ ਆਗੂਆਂ, ਸਮਾਜ ਸੇਵੀਆਂ ਅਤੇ ਸਹਿਯੋਗੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਜੋ ਮੇਰੇ ਅੰਦਰ ਦੀ ਸਦਭਾਵਨਾ ਨੂੰ ਹੋਰ ਵੀ ਜੋਸ਼ ਅਤੇ ਜਾਨੂੰਨ ਵਿੱਚ ਤਬਦੀਲ ਕਰ ਰਹੀਆਂ ਸਨ।

–  ਫੋਟੋ: ਦਿੱਲੀ ਦੇ ਨਿਊ ਮਾਹਾਰਸ਼ਟਰ ਸਦਨ ਵਿੱਚ ਰਾਸ਼ੀ ਹੇਮਰਾਜ ਅੱਗਰਵਾਲ ਨੂੰ ਦਿੱਤਾ ਜਾ ਰਿਹਾ ਅਟਲ ਪੁਰਸਕਾਰ