24 ਸਾਲਾ ਪੰਜਾਬੀ ਨੌਜਵਾਨ ਬਲਤੇਜ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਨਿਊਜ਼ ਪੰਜਾਬ

30 ਦਸੰਬਰ 2025

ਪੰਜਾਬ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲਾ ਨਾਲ ਸੰਬੰਧਤ 24 ਸਾਲਾ ਬਲਤੇਜ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਪਰਿਵਾਰ ਵਾਸਤੇ ਇਹ ਸਦਮੇ ਵਾਲੀ ਘੜੀ ਉਸ ਵੇਲੇ ਬਣੀ ਜਦੋਂ ਕੈਨੇਡਾ ਵਿੱਚ ਰਹਿੰਦੇ ਉਸ ਦੇ ਚਚੇਰੇ ਭਰਾ ਨੇ ਫ਼ੋਨ ਰਾਹੀਂ ਇਹ ਦੁਖਦਾਈ ਜਾਣਕਾਰੀ ਦਿੱਤੀ। ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਵਾਲਾ ਮਾਹੌਲ ਬਣ ਗਿਆ ਹੈ ਅਤੇ ਪਰਿਵਾਰ ਦੇ ਸੁਪਨੇ ਇਕ ਪਲ ਵਿੱਚ ਹੀ ਟੁੱਟ ਕੇ ਚੱਕਨਾਚੂਰ ਹੋ ਗਏ।