ਸੁਪਰਸਟਾਰ ਥਾਲਾਪਤੀ ਵਿਜੇ ਦਾ ਵੱਡਾ ਫੈਸਲਾ: 33 ਸਾਲਾਂ ਬਾਅਦ ਅਦਾਕਾਰੀ ਨੂੰ ਅਲਵਿਦਾ, ਹੁਣ ਪੂਰੀ ਤਰ੍ਹਾਂ ਰਾਜਨੀਤੀ’ਚ ਐਂਟਰੀ

ਨਿਊਜ਼ ਪੰਜਾਬ

30 ਦਸੰਬਰ 2025

ਅਦਾਕਾਰ ਥਾਲਾਪਤੀ ਵਿਜੇ ਨੇ 33 ਸਾਲਾਂ ਦੇ ਆਪਣੇ ਸ਼ਾਨਦਾਰ ਫਿਲਮੀ ਕਰੀਅਰ ਤੋਂ ਬਾਅਦ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 10 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਫਿਲਮ ‘ਵੇਤਰੀ’ ਨਾਲ ਸ਼ੁਰੂਆਤ ਕਰਕੇ ਅਤੇ 18 ਸਾਲ ਦੀ ਉਮਰ ਵਿੱਚ ਹੀਰੋ ਵਜੋਂ ‘ਨਲਈਆ ਥੀਰਪੂ’ ਨਾਲ ਆਪਣੀ ਪਛਾਣ ਬਣਾਉਣ ਵਾਲੇ ਵਿਜੇ ਨੇ ਕਈ ਸੁਪਰਹਿੱਟ ਫਿਲਮਾਂ ਦੇ ਰਾਹੀਂ ਲੱਖਾਂ ਦਿਲਾਂ ’ਤੇ ਰਾਜ ਕੀਤਾ। ਮਲੇਸ਼ੀਆ ਵਿੱਚ ਫਿਲਮ ‘ਜਾਨਾ ਨਾਇਕਨ’ ਦੇ ਆਡੀਓ ਲਾਂਚ ਦੌਰਾਨ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਇਹ ਉਨ੍ਹਾਂ ਦੀ ਆਖਰੀ ਫਿਲਮ ਹੋਵੇਗੀ ਅਤੇ ਹੁਣ ਉਹ ਪੂਰੀ ਤਰ੍ਹਾਂ ਰਾਜਨੀਤੀ ’ਤੇ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਰਾਜਨੀਤਿਕ ਪਾਰਟੀ ਤਮਿਲਗਾ ਵੇਤਰੀ ਕਜ਼ਾਗਮ ਨੂੰ ਮਜ਼ਬੂਤ ਕਰਦੇ ਹੋਏ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜਣਗੇ। ਫੈਨਜ਼ ਨੂੰ ਸੰਬੋਧਿਤ ਕਰਦੇ ਵਿਜੇ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਅਗਲੇ 30-33 ਸਾਲਾਂ ਤੱਕ ਆਪਣੇ ਪ੍ਰਸ਼ੰਸਕਾਂ ਲਈ ਖੜ੍ਹੇ ਰਹਿਣਗੇ ਅਤੇ ਇਸ ਲਈ ਹੀ ਉਹ ਸਿਨੇਮਾ ਤੋਂ ਸੰਨਿਆਸ ਲੈ ਰਹੇ ਹਨ। 2015 ਦੀ ‘ਪੁਲੀ’ ਤੋਂ ਬਾਅਦ ਵਿਜੇ ਦੀ ਕੋਈ ਫਿਲਮ ਫਲਾਪ ਨਹੀਂ ਹੋਈ ਅਤੇ ਬੀਸਟ, ਵਾਰਿਸੂ ਅਤੇ GOAT ਵਰਗੀਆਂ ਫਿਲਮਾਂ ਨੇ ਬਾਵਜੂਦ ਮਿਸ਼ਰਤ ਸਮੀਖਿਆਵਾਂ ਦੇ, ਬਾਕਸ ਆਫਿਸ ’ਤੇ ਵਧੀਆ ਪ੍ਰਦਰਸ਼ਨ ਕੀਤਾ।