ਅਸਾਮ ‘ਚ ਰਾਜਧਾਨੀ ਐਕਸਪ੍ਰੈਸ ਹਾਦਸਾਗ੍ਰਸਤ, 8 ਹਾਥੀਆਂ ਦੀ ਮੌਤ, 5 ਡੱਬੇ ਪਟੜੀ ਤੋਂ ਉਤਰੇ

ਨਿਊਜ਼ ਪੰਜਾਬ

20 ਦਸੰਬਰ 2025

ਅਸਾਮ ਦੇ ਹੋਜਈ ਜ਼ਿਲ੍ਹੇ ਵਿਚ ਇਕ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਹਾਲਾਂਕਿ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਅੱਠ ਹਾਥੀਆਂ ਦੀ ਮੌਤ ਹੋ ਗਈ। ਇਕ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਅਸਾਮ ਦੇ ਹੋਜਈ ਜ਼ਿਲ੍ਹੇ ਵਿਚ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੀ ਲਪੇਟ ਵਿਚ ਆਉਣ ਨਾਲ ਇਕ ਝੁੰਡ ਦੇ ਅੱਠ ਹਾਥੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।

ਇਹ ਹਾਦਸਾ ਜਮੁਨਾਮੁਖ-ਕੰਪੁਰ ਸੈਕਸ਼ਨ ਦੇ ਚਾਂਗਜੁਰਾਈ ਖੇਤਰ ਵਿੱਚ ਸਵੇਰੇ 2:17 ਵਜੇ ਦੇ ਕਰੀਬ ਹੋਇਆ। ਖੁਸ਼ਕਿਸਮਤੀ ਨਾਲ, ਇਸ ਵਿੱਚ ਸਵਾਰ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ।ਨਾਗਾਓਂ ਡਿਵੀਜ਼ਨਲ ਫੋਰੈਸਟ ਅਫਸਰ ਸੁਹਾਸ ਕਦਮ ਨੇ ਕਿਹਾ ਕਿ ਇਹ ਘਟਨਾ ਹੋਜਈ ਜ਼ਿਲ੍ਹੇ ਦੇ ਚਾਂਗਜੁਰਾਈ ਖੇਤਰ ਵਿਚ ਵਾਪਰੀ। ਕਦਮ ਅਤੇ ਹੋਰ ਜੰਗਲਾਤ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਭਾਵਿਤ ਜਮੁਨਾਮੁਖ-ਕਾਨਪੁਰ ਸੈਕਸ਼ਨ ਵਿਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਦੂਜੀ ਲਾਈਨ ਵੱਲ ਮੋੜ ਦਿੱਤਾ ਗਿਆ ਹੈ। ਇਸ ਸਮੇਂ ਲਾਈਨ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸਾਈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਮਿਜ਼ੋਰਮ ਵਿੱਚ ਸਾਈਰੰਗ (ਆਈਜ਼ੌਲ ਦੇ ਨੇੜੇ) ਨੂੰ ਆਨੰਦ ਵਿਹਾਰ ਟਰਮੀਨਲ (ਦਿੱਲੀ) ਨਾਲ ਜੋੜਦੀ ਹੈ।