34 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਦੂਜਾ ਦਿਨ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ

ਗੁਰਮਤਿ ਸੰਗੀਤ ਦਾ ਮਹਾਨ ਕੁੰਭ

ਜ਼ਿੰਦਗੀ ਦਾ ਸਾਜ ਇਕ ਸੁਰ ਕਰਨ ਲਈ ਰਾਗ ਤੇ ਸ਼ਬਦ ਦੀ ਇਕਸੁਰਤਾ ਅਤਿਅੰਤ ਲਾਭਕਾਰੀ ਹੈ- ਰੰਗੀਲਾ

ਲੁਧਿਆਣਾ 12 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਰਾਗ ਅਤੇ ਸ਼ਬਦ ਦਾ ਕੁਦਰਤੀ ਸੰਯੋਗ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੰਚਮ ਪਾਤਸ਼ਾਹ ਜੀ ਨੇ ਸੰਪਾਦਨਾ ਵੇਲੇ ਸਮੁੱਚੀ ਬਾਣੀ ਨੂੰ ਰਾਗਬਧ ਤਥਾ ਸੰਗੀਤਬਧ ਕਰਕੇ ਸ਼ਬਦ ਅਤੇ ਰਾਗ ਨੂੰ ਇਕਸੁਰ ਕੀਤਾ ਸੀ। ਇਹ ਸਮਝਾਉਣ ਲਈ ਕਿ ਜ਼ਿੰਦਗੀ ਦਾ ਸਾਜ ਇਕ ਸੁਰ ਕਰਨ ਲਈ ਰਾਗ ਤੇ ਸ਼ਬਦ ਦੀ ਇਕਸੁਰਤਾ ਅਤਿਅੰਤ ਲਾਭਕਾਰੀ ਹੈ।

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਨਾਲ ਜੁੜੇ ਪੱਖਾਂ ਅਤੇ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੀਆਂ ਯਾਦਾਂ ਦਾ ਜਿਕਰ ਕਰਦਿਆਂ ਭਾਈ ਸਰਬਜੀਤ ਸਿੰਘ ਰੰਗੀਲਾ ਨੇ ਦੱਸਿਆ ਕਿ ਮਹਾਂਪੁਰਸ਼ਾਂ ਨੂੰ ਜਦ ਵੀ ਮਿਲਣਾ ਤਾਂ ਉਨ੍ਹਾਂ ਅਕਸਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀਤ ਸ਼ਾਸਤਰ ਦੀ ਬਣਤਰ, ਸਰੂਪ, ਤਰਤੀਬ ਅਤੇ ਉਦੇਸ਼ ਬਾਰੇ ਵਿਚਾਰ ਸਾਂਝੇ ਕਰਦੇ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਗੁਰਮਤਿ ਸੰਗੀਤ ਦੀ ਸਿਰਜਣਾ ਪ੍ਰਕ੍ਰਿਆ ‘ਚ ਸੁਰ, ਰਾਗ, ਤਾਲ, ਅਸਤ, ਭਾਵ, ਅਰਥ ਆਦਿ ਬਹੁਤ ਕੁਝ ਸ਼ਾਮਿਲ ਹੈ। ਅਸੀਂ ਤਾਂ ਕੇਵਲ ਤੁਛ ਬੁੱਧੀ ਅਨੁਸਾਰ ਇਸ਼ਾਰਾ ਕਰਨ ਦੇ ਸਮਰੱਥ ਹੀ ਹੋ ਸਕੇ ਹਾਂ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਰਗੇ ਸਮਾਗਮਾਂ ‘ਚ ਸਮੂਲੀਅਤ ਕਰਵਾ ਕੇ ਗੁਰਮਤਿ ਸੰਗੀਤ ਦੀ ਗੰਭੀਰ ਸੋਝੀ ਰੱਖਣ ਵਾਲੇ ਗੁਰੂਪਿਆਰਿਆਂ ਨੂੰ ਨੇੜਿਓ ਹੋ ਕੇ ਸੁਣਨ ਸਮਝਣ ਦਾ ਜਤਨ ਕਰਦੇ ਹਾਂ। ਇਸੇ ਤਰ੍ਹਾਂ ਨਵੇਂ ਕੀਰਤਨੀਆਂ ਨੂੰ ਸਿਆਣੇ ਸੰਗੀਤਾਚਾਰੀਆਂ ਦੇ ਧਿਆਨ ਨੂੰ ਆਪਣੀਆਂ ਖਾਮੀਆਂ ਲੱਭਣ ਵੱਲ ਲਾ ਸਕਣ ਅਤੇ ਆਪਣੇ ਵਿੱਚ ਸੁਧਾਰ ਲਿਆਉਣ ਦਾ ਵੱਡਾ ਸਬੱਬ ਬਣਦਾ ਹੈ। ਉੱਥੇ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਕਰਨਾ ਇਸ ਤਰ੍ਹਾਂ ਦੀ ਸੇਵਾ ਅਹੂਤੀ ਪੈਂਦੀ ਹੈ। ਅੱਜ ਦੇ ਸਮਾਗਮ “ਜਵੱਦੀ ਟਕਸਾਲ” ‘ਚ ਗੁਰਮਤਿ ਗਿਆਨ ਦੇ ਸਾਂਚੇ ‘ਚ ਢਲੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੇ ਚਲ ਰਹੇ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਸਾਂਝੀ ਕੀਤੀ, ਭਾਈ ਬਲਰਾਜ ਸਿੰਘ ਨੇ ਰਹਿਰਾਸ ਸਾਹਿਬ ਦੇ ਪਠ ਕੀਤੇ। ਗੁਰ ਸ਼ਬਦ �