ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨੁ ਚੰਡੀਗੜ੍ਹ ਵਲੋਂ ਰੋਗ ਨਿਵਾਰਨ ਅਤੇ ਨਾਮ ਮਾਰਗ ਕੈਂਪ 19 ਜੁਲਾਈ ਤੋਂ 22 ਜੁਲਾਈ ਤੱਕ, ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ
ਗੁਰਦੀਸ਼ ਕੌਰ ਗਰੇਵਾਲ
ਕੈਲਗਰੀ, 18 ਜੁਲਾਈ : ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨੁ ਚੰਡੀਗੜ੍ਹ ਵੱਲੋਂ 19 ਜੁਲਾਈ ਤੋਂ 22 ਜੁਲਾਈ ਤੱਕ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ, ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ( 5225 84 st Calgary) ਵਿਖੇ ਲਾਇਆ ਜਾ ਰਿਹਾ ਹੈ। ਇਸ ਦਾ ਸਮਾਂ ਬਾਅਦ ਦੁਪਹਿਰ ਡੇਢ ਵਜੇ ਤੋਂ ਰਾਤ 8 ਵਜੇ ਤੱਕ ਹੋਏਗਾ।
ਇਸ ਕੈਂਪ ਵਿੱਚ ਇਸ ਵਾਰੀ, ਚੰਡੀਗੜ੍ਹ ਤੋਂ ਇਸ ਮਿਸ਼ਨ ਦੇ ਬਾਨੀ ਅਤੇ ਮੁਖੀ, ਸਰਦਾਰ ਹਰਦਿਆਲ ਸਿੰਘ (IAS Retd) ਉਚੇਚੇ ਤੌਰ ਤੇ ਪਹੁੰਚ ਰਹੇ ਹਨ-
ਜੋ ਬਾਕੀ ਇਲਾਜਾਂ ਦੇ ਨਾਲ ਨਾਲ, ਨਾਮ ਜਾਪ ਅਤੇ ਸ਼ਬਦ ਜਾਪ ਦੀ ਵਿਧੀ ਰਾਹੀਂ ਰੋਗਾਂ ਤੋਂ ਜਲਦੀ ਛੁਟਕਾਰਾ ਪਾਉਣ ਤੋਂ ਇਲਾਵਾ, ਗੁਰਮਤਿ ਜੀਵਨ ਜਾਚ ਬਾਰੇ ਵੀ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ।
ਇੰਡੀਆ ਤੋਂ ਸਰਦਾਰ ਹਰਦਿਆਲ ਸਿੰਘ ਦੇ ਨਾਲ ਸ. ਜਗਮੋਹਨ ਸਿੰਘ ਵੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ, ਮਿਸ਼ਨ ਦੀ ਕੈਨੇਡਾ ਬਰਾਂਚ ਦੇ ਅਹੁਦੇਦਾਰ, ਰਣਜੀਤ ਸਿੰਘ, ਸੁਰਜੀਤ ਸਿੰਘ, ਪਬਿੰਦਰ ਸਿੰਘ ਬੱਲ ਅਤੇ ਗੁਰਮੇਲ ਸਿੰਘ ਅਤੇ ਹਰਮਿੰਦਰ ਸਿੰਘ ਅਟਵਾਲ ਵੀ ਟੋਰੰਟੋ ਤੋਂ ਪੁੱਜ ਰਹੇ ਹਨ।
ਇਸ ਕੈਂਪ ਵਿੱਚ, ਹਿੰਦੀ, ਪੰਜਾਬੀ, ਅੰਗਰੇਜੀ, ਤਿੰਨਾਂ ਭਾਸ਼ਾਵਾਂ ਵਿੱਚ ਲਿਖਿਆ ਮਿਸ਼ਨ ਦਾ ਲਿਟਰੇਚਰ ਵੀ ਸੰਗਤ ਲਈ ਉਪਲਬਧ ਹੋਵੇਗਾ।
1983 ਤੋਂ ਲੱਗ ਰਹੇ ਇਹਨਾਂ ਕੈਂਪਾਂ ਰਾਹੀਂ, ਅਨੇਕਾਂ ਪ੍ਰਾਣੀ ਹੁਣ ਤੱਕ ਅਸਾਧ ਰੋਗਾਂ ਤੋਂ ਰਾਹਤ ਪਾ ਚੁੱਕੇ ਹਨ। ਕੈਲਗਰੀ ਅਤੇ ਆਸ ਪਾਸ ਦੀ ਸੰਗਤ ਵੀ ਇਸ ਕੈਂਪ ਦਾ ਹਿੱਸਾ ਬਣ ਕੇ ਭਰਪੂਰ ਲਾਹਾ ਪ੍ਰਾਪਤ ਕਰ ਸਕਦੀ ਹੈ। ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450, ਜਸਵੀਰ ਕੌਰ 403 805 4787 ਜਾਂ ਦਲਬੀਰ ਸਿੰਘ ਰਤਨ ਨਾਲ 403- 617- 2127 ਤੇ ਸੰਪਰਕ ਕੀਤਾ ਜਾ ਸਕਦਾ ਹੈ।


