ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਵਲੋਂ ਪਾਠ ਅਤੇ ਕੀਰਤਨ ਸਮਾਗਮ ਕੀਤਾ ਗਿਆ 

ਰਿਪੋਰਟ : ਗੁਰਨਾਮ ਕੌਰ

Calgary – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਅਤੇ ਕੀਰਤਨ ਦੀ ਲੜੀ ਤਹਿਤ ਅੱਜ ਦਾ ਪਾਠ ਦਲਜੀਤ ਕੌਰ ਭੈਣ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤਾ ਗਿਆ।

ਪਾਠ ਦੀ ਸਮਾਪਤੀ ਦੇ ਉਪਰੰਤ ਗੁਰਜੀਤ ਕੌਰ ਬਵੇਜਾ ਅਤੇ ਸਵੀਟੀ ਕਾਲੜਾ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਸੁਖਪਾਲ ਕੌਰ ਅਤੇ ਨਰਿੰਦਰ ਕੌਰ ਜੀ ਨੇ ਚੌਪਈ ਸਾਹਿਬ ਦਾ ਪਾਠ ਕੀਤਾ ਅਤੇ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦੇ ਪਾਠ ਦੀ ਸੇਵਾ ਪਰਮਜੀਤ ਕੌਰ ਅਤੇ ਕਮਲਜੀਤ ਕੌਰ ਜੀ ਨੇ ਨਿਭਾਈ। ਇੰਦਰਜੀਤ ਕੌਰ ਭੈਣ ਜੀ ਨੇ ਪਰਿਵਾਰ ਦੀ ਨੇਕ ਕਮਾਈ ਵਿੱਚ ਬਰਕਤਾਂ ਪਾਉਣ ਅਤੇ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ। ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦਾ ਸਵਾਗਤ ਕੀਤਾ। ਅਤੇ ਅਖੀਰ ਵਿੱਚ ਲੰਗਰ ਛਕਾਇਆ।ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਬਾਨੀ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ। ਪਰਿਵਾਰ ਨੇ ਵੀ ਤਹਿ ਦਿਲੋਂ ਸੰਗਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ। ਬਿਨੁ ਭਾਗਾ ਸਤਿਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ।। ਸੋ ਸੰਗਤ ਹੀ ਮਹਾਨ ਹੈ।